ਹਾਸੇ ’ਤੇ ਕੋਈ ਜੀਐਸਟੀ ਨਹੀਂ: ਰੇਣੂਕਾ

ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ’ਚ ‘ਰਾਮਾਇਣ’ ਵਾਲੀ ਕੀਤੀ ਗਈ ਟਿੱਪਣੀ ’ਤੇ ਮੋੜਵਾਂ ਵਾਰ ਕਰਦਿਆਂ ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਅੱਜ ਕਿਹਾ ਕਿ ਹਾਸੇ ’ਤੇ ਕੋਈ ਜੀਐਟੀ ਨਹੀਂ ਹੈ ਅਤੇ ਉਸ ਨੂੰ ਹੱਸਣ ਲਈ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਟਿੱਪਣੀ ਤੋਂ ਉਨ੍ਹਾਂ ਦੇ ਮਹਿਲਾਵਾਂ ਪ੍ਰਤੀ ਨਜ਼ਰੀਏ ਦਾ ਪਤਾ ਲੱਗਦਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਦੀ ਟਿੱਪਣੀ ਮਗਰੋਂ ਉਨ੍ਹਾਂ ਨੂੰ ਮੁਲਕ ਭਰ ਤੋਂ ਮਹਿਲਾਵਾਂ ਦੀ ਭਰਪੂਰ ਹਮਾਇਤ ਮਿਲੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਣੂਕਾ ਚੌਧਰੀ ਨੇ ਕਿਹਾ ਕਿ ਉਹ ਪੰਜ ਵਾਰ ਦੀ ਸੰਸਦ ਮੈਂਬਰ ਹੈ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਮੁਕਾਬਲਾ ਕਰਕੇ ਆਪਣਾ ਨਕਾਰਾਤਮਕ ਕਿਰਦਾਰ ਦਿਖਾ ਦਿੱਤਾ ਹੈ। ‘ਪਰ ਉਹ ਭੁੱਲ ਗਏ ਹਨ ਕਿ ਅੱਜ ਦੀਆਂ ਮਹਿਲਾਵਾਂ ਬਦਲ ਚੁੱਕੀਆਂ ਹਨ ਅਤੇ ਉਹ ਆਪਣੇ ਬਾਰੇ ਬੋਲਣਾ ਜਾਣਦੀਆਂ ਹਨ। ਇਹ ਉਨ੍ਹਾਂ ਦੇ ਮਹਿਲਾਵਾਂ ਪ੍ਰਤੀ ਨਜ਼ਰੀਏ ਨੂੰ ਦਿਖਾਉਂਦਾ ਹੈ।’ ਇਥੇ ਇਕ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਿਦਆਂ ਉਨ੍ਹਾਂ ਹਲਕੇ-ਫੁਲਕੇ ਅੰਦਾਜ਼ ’ਚ ਰੇਣੂਕਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਹਾਸਾ ਸੁਭਾਵਿਕ ਰਿਹਾ ਹੈ ਪਰ ਹੁਣ ਉਹ ਇਸ ਬਾਰੇ ਕੁਝ ਚੇਤੰਨ ਹੋ ਗਏ ਹਨ। ਉਨ੍ਹਾਂ ਕਿਹਾ,‘‘ਮੈਂ ਸੱਤਾ ਨੂੰ ਆਪਣੇ ਹਾਸੇ ਨਾਲ ਚੁਣੌਤੀ ਦਿੱਤੀ ਹੈ। ਸੰਸਦ ਕਾਨੂੰਨ ਬਣਾਉਂਦੀ ਹੈ ਪਰ ਸੰਸਦ ਮੈਂਬਰਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਕਿ ਮਹਿਲਾਵਾਂ ਨਾਲ ਬਰਾਬਰੀ ਦਾ ਕਿਵੇਂ ਸਲੂਕ ਕੀਤਾ ਜਾਵੇ।

Comments

comments

Share This Post

RedditYahooBloggerMyspace