ਏਅਰ ਫੋਰਸ ਸਟੇਸ਼ਨ ਵਿੱਚੋਂ ਸ਼ੱਕੀ ਵਿਅਕਤੀ ਕਾਬੂ

ਬਠਿੰਡਾ : ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿੱਚ ਦਾਖ਼ਲ ਹੋਏ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਡੋਲੀ ਦੇ ਰਹਿਣ ਵਾਲੇ ਰਾਮੇਸ਼ ਪੁੱਤਰ ਰੋਤਾਸ਼ ਵਜੋਂ ਹੋਈ ਹੈ। ਮਾਮਲੇ ਦੀ ਪੜਤਾਲ ਕਰ ਰਹੇ ਹੌਲਦਾਰ ਮੰਗੂ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਥਾਣਾ ਸਦਰ ਵਿੱਚ ਧਾਰਾ 380, 511, 3, 7 ਇੰਡੀਅਨ ਆਫ਼ ਆਫੀਸ਼ੀਅਲ ਸੀਕਰੇਟ ਐਕਟ 1923 ਅਧੀਨ ਮਾਮਲਾ ਦਰਜ ਕਰ ਲਿਆ ਹੈ। ਉਸ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ। ਪੁਲੀਸ ਅਨੁਸਾਰ ਰਾਮੇਸ਼ ਨੂੰ ਅਦਾਲਤ ‘ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲੈ ਲਿਆ ਗਿਆ ਹੈ।

Comments

comments

Share This Post

RedditYahooBloggerMyspace