ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਿਆ

ਪਟਿਆਲਾ : ਇਥੋਂ ਦੇ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ| ਸਥਾਨਕ ਨਿਊ ਅਬਲੋਵਾਲ ਦਾ ਵਸਨੀਕ ਇੰਦਰਜੀਤ ਸਿੰਘ ਪੁੱਤਰ ਹਰਜੀਤ ਸਿੰਘ ਨਾਮ ਦਾ ਇਹ ਨੌਜਵਾਨ ਪਰਿਵਾਰ ਵੱਲੋਂ ਲਏ ਗਏ ਗਿਆਰਾਂ ਲੱਖ ਰੁਪਏ ਦੇ ਕਰਜ਼ੇ ਕਾਰਨ ਪ੍ਰੇਸ਼ਾਨ ਸੀ| ਇਸ ਪਰਿਵਾਰ ਕੋਲ ਆਪਣੀ ਜ਼ਮੀਨ ਨਹੀਂ ਹੈ| ਇੰਦਰਜੀਤ ਦੇ ਛੋਟੇ ਭਰਾ ਸਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਰਜ਼ੇ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

Comments

comments

Share This Post

RedditYahooBloggerMyspace