ਦਫਤਰ ‘ਚ ਨਾਈਟ ਸ਼ਿਫਟ ਕਰਦੇ ਹੋ ਤਾਂ ਰਹੋ ਸਾਵਧਾਨ

ਨਿਊਯਾਰਕ : ਆਧੁਨਿਕ ਸਮੇਂ ਦੇ ‘ਆਫਿਸ ਕਲਚਰ’ ਨਾਲ ਲੋਕਾਂ ਵਿਚ ਡਾਇਬਟੀਜ਼ ਵਰਗੀ ਬੀਮਾਰੀ ਹੋਣ ਦਾ ਖਤਰਾ ਵਧ ਗਿਆ ਹੈ। ਇਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਫਤਰ ਵਿਚ ਨਾਈਟ ਸ਼ਿਫਟ ਕਰਨ ਵਾਲੇ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਵਿਚ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।
ਕੋਲੋਰਾਡੋ-ਬੋਲਡਰ ਯੂਨੀਵਰਸਿਟੀ ਦੇ ਕੁਝ ਖੋਜੀਆਂ ਨੇ ਦਫਤਰ ਦੀ ਟਾਈਮਿੰਗ ਤੇ ਡਾਇਬਟੀਜ਼ ਦਰਮਿਆਨ ਸਬੰਧ ਨੂੰ ਦਰਸਾਇਆ ਹੈ। ਖੋਜੀ ਕਹਿੰਦੇ ਹਨ ਕਿ ਜਿਹੜੇ ਲੋਕ ਜ਼ਿਆਦਾ ਨਾਈਟ ਸ਼ਿਫਟ ਕਹਿੰਦੇ ਹਨ, ਉਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ ਵਧ ਜਾਂਦਾ ਹੈ। ਇਹ ਡਾਇਬਟੀਜ਼, ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਵਾਲੀ ਪ੍ਰਕਿਰਿਆ ਵਿਗਾੜ ਦਿੰਦੀ ਹੈ। ਵਿਗਿਆਨੀ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਡਾਇਬਟੀਜ਼ ਨਾਲ ਅੱਗੇ ਚੱਲ ਕੇ ਦਿਲ ਵਿਚ ਤਕਲੀਫ ਪੈਦਾ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।
ਕਿਉਂ ਖਤਰਨਾਕ ਹੈ ਨਾਈਟ ਸ਼ਿਫਟ : ਖੋਜ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਦਫਤਰ ਵਿਚ ਵੱਖ-ਵੱਖ ਸ਼ਿਫਟਾਂ ਵਿਚ ਕੰਮ ਕਰਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਨਾਈਟ ਸ਼ਿਫਟਾਂ ਹੁੰਦੀਆਂ ਹਨ, ਉਨ੍ਹਾਂ ਵਿਚ ਟਾਈਪ-2 ਡਾਇਬਟੀਜ਼ ਹੋਣ ਦੀ ਸੰਭਾਵਨਾ 44 ਫੀਸਦੀ ਜ਼ਿਆਦਾ ਹੁੰਦੀ ਹੈ। ਇਸ ਖੋਜ ਨੂੰ ਮੰਨੀਏ ਤਾਂ ਦਿਨ ਦੀ ਸ਼ਿਫਟ ਤੋਂ ਇਲਾਵਾ ਕਿਸੇ ਹੋਰ ਸਮੇਂ ‘ਤੇ ਦਫਤਰ ਜਾਣਾ ਡਾਇਬਟੀਜ਼ ਨੂੰ ਜਨਮ ਦੇ ਸਕਦਾ ਹੈ। ਹਾਲਾਂਕਿ ਖੋਜ ਇਹ ਵੀ ਦੱਸਦੀ ਹੈ ਕਿ ਜੇ ਤੁਸੀਂ ਹਮੇਸ਼ਾ ਨਾਈਟ ਸ਼ਿਫਟ ਕਰਦੇ ਆ ਰਹੇ ਹੋ ਤਾਂ ਇਹ ਖਤਰਾ ਨਹੀਂ ਹੈ ਪਰ ਬਦਲ-ਬਦਲ ਕੇ ਸ਼ਿਫਟ ਵਿਚ ਕੰਮ ਕਰਨ ਨਾਲ ਖਤਰਾ ਜ਼ਿਆਦਾ ਹੈ।

Comments

comments

Share This Post

RedditYahooBloggerMyspace