ਬੱਚਿਆਂ ਨੂੰ ਜ਼ਰੂਰ ਪਸੰਦ ਆਵੇਗਾ ਇਹ ਚੀਜ਼ ਟੋਸਟ

ਬੱਚਿਆਂ ਨੂੰ ਜ਼ਰੂਰ ਪਸੰਦ ਆਵੇਗਾ ਇਹ ਚੀਜ਼ ਟੋਸਟ

ਨਾਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਖਾ ਕੇ ਪੇਟ ਕੁਝ ਸਮੇਂ ਤੱਕ ਭਰਿਆ ਰਹੇ। ਅੱਜ ਅਸੀਂ ਤੁਹਾਨੂੰ ਯੰਮੀ ਚੀਜ਼ ਟੋਸਟ ਬਣਾਉਣਾ ਸਿਖਾਵਾਂਗੇ। ਇਸ ਸੈਂਡਵਿਚ ‘ਚ ਕਾਫੀ ਸਾਰੀਆਂ ਹਰੀਆਂ ਸਬਜ਼ੀਆਂ ਪੈਂਦੀਆਂ ਹਨ ਜਿਸ ਨਾਲ ਇਹ ਸੈਂਡਵਿਚ ਕਾਫੀ ਹੈਲਦੀ ਬਣ ਜਾਂਦਾ ਹੈ। ਤੁਸੀਂ ਇਸ ‘ਚ ਆਪਣੀ ਇੱਛਾ ਅਨੁਸਾਰ ਢੇਰ ਸਾਰਾ ਪਨੀਰ ਪਾ ਕੇ ਇਸ ਦਾ ਮਜ਼ਾ ਲੈ ਸਕਦੇ ਹੋ। ਇਹ ਚੀਜ਼ ਟੋਸਟ ਸੈਂਡਵਿਚ ਤੁਹਾਡੇ ਬੱਚਿਆਂ ਨੂੰ ਕਾਫੀ ਪਸੰਦ ਆਵੇਗਾ।

ਸਮੱਗਰੀ:-
ਪਨੀਰ ਪਿੱਸਿਆ ਹੋਇਆ-1/2 ਕੱਪ
ਬਰੈੱਡ ਸਲਾਈਸ- 10-12
ਦੁੱਧ- 1/2 ਕੱਪ
ਰਾਈ ਪਾਊਡਰ- 1 ਚਮਚ
ਜੈਤੂਨ ਤੇਲ- ਲੋੜ ਅਨੁਸਾਰ
ਕਾਲੀ ਮਿਰਚ ਪਾਊਡਰ-1/2 ਕੱਪ
ਬਟਰ- 1 ਚਮਚ
ਟਮਾਟਰ- 2 ਮਾਧਿਅਮ
ਹਰੀ ਸ਼ਿਮਲਾ ਮਿਰਚ- 2
ਹਰੀ ਮਿਰਚ- 1 ਬਾਰੀਕ ਕੱਟੀ ਹੋਈ
ਵਿਧੀ:-
ਸਭ ਤੋਂ ਪਹਿਲਾਂ ਓਵਨ ਨੂੰ 170 ਡਿਗਰੀ ‘ਤੇ ਗਰਮ ਕਰੋ। ਇਸ ਨਾਨ ਸਟਿੱਕ ਪੈਨ ‘ਚ 1/2 ਕੱਪ ਦੁੱਧ ਗਰਮ ਕਰ ਕੇ ਉਸ ‘ਚ ਪਨੀਰ ਪੀਸ ਦੇ ਪਕਾਓ।
ਬਰੈੱਡ ਸਲਾਈਸ ਨੂੰ ਤਿਕੌਣੇ ਆਕਾਰ ‘ਚ ਕੱਟੋ, ਇਸ ਨੂੰ ਬੇਕਿੰਗ ਟ੍ਰੇ ‘ਤੇ ਰੱਖੋ ਅਤੇ ਉਸ ‘ਤੇ ਥੋੜ੍ਹਾ ਜਿਹਾ ਓਲਿਵ ਆਇਲ ਪਾ ਕੇ ਉਸ ਨੂੰ ਓਵਨ ‘ਚ ਟੋਸਟ ਕਰੋ। ਬਾਕੀ ਦੀ ਬਚੇ ਬਰੈੱਡ ਸਲਾਈਸ ਨੂੰ ਮਿਕਸੀ ‘ਚ ਪਾ ਕੇ ਬਲੈਂਡ ਕਰ ਦਿਓ ਜਿਸ ਨਾਲ ਤੁਹਾਡੇ ਕੋਲ ਫਰੈਸ਼ ਬਰੈੱਡ ਕ੍ਰਬਸ ਹੋ ਜਾਣ। ਮਿਲਕ ਚੀਜ਼ ਮਿਸ਼ਰਨ ‘ਚ ਰਾਈ ਪਾਊਡਰ, ਕਾਲੀ ਮਿਰਚ ਅਤੇ ਬਟਰ ਪਾ ਕੇ ਮਿਕਸ ਕਰੋ।
ਫਿਰ ਟਮਾਟਰ ਨੂੰ ਛੋਟੇ ਟੁੱਕੜਿਆਂ ‘ਚ ਕੱਟੋ। ਜਦੋਂ ਚੀਜ਼ ਪਿਘਲ ਜਾਵੇ ਤਾਂ ਅੱਗ ਨੂੰ ਬੰਦ ਕਰ ਅਤੇ ਉਸ ‘ਚ ਬਰੈੱਡ ਕ੍ਰਬਸ ਪਾ ਕੇ ਰਲਾ ਲਓ।
ਸ਼ਿਮਲਾ ਮਿਰਚ ਨੂੰ ਵੱਡੇ ਪੀਸ ‘ਚ ਕੱਟੋ। ਓਵਨ ‘ਚੋਂ ਬਰੈੱਡ ਕੱਢੋ। ਉਸ ‘ਤੇ ਸ਼ਿਮਲਾ ਮਿਰਚ ਅਤੇ ਟਮਾਟਰ ਦੇ ਟੁੱਕੜਿਆਂ ਨੂੰ ਉਸ ‘ਤੇ ਰੱਖੋ। ਹੁਣ ਸਬਜ਼ੀਆਂ ‘ਚ ਚੀਜ਼ ਸੋਸ ਪਾਓ ਉੱਪਰ ਕੱਟੀ ਹੋਈ ਹਰੀ ਮਿਰਚ ਪਾ ਕੇ ਟੋਸਟ ਕਰ ਦਿਓ। ਜਦੋਂ ਬਰੈੱਡ ਲਾਈਟ ਗੋਲਡਨ ਹੋ ਜਾਣ ਤਾਂ ਇਸ ਨੂੰ ਖਾਓ।

Comments

comments

Share This Post

RedditYahooBloggerMyspace