ਵਸ਼ਿੰਗਟਨ ਸਥਿਤ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੀ ਸਿਲੀਕਨ ਵੈਲੀ ਫੇਰੀ

ਖਬੇ ਤੋਂ ਸੱਜੇ ਖੜੇ ਹਨ-ਰਾਣਾ ਸਿੰਘ, ਹੈਰੀ ਸਿਧੂ, ਅਸ਼ੋਕ ਵੈਂਕਟਾਰਮਨ ਤੇ ਸ: ਨਵਤੇਜ ਸਿੰਘ ਸਰਨਾ

ਵਪਾਰਕ ਅਦਾਰਿਆਂ ਦੇ ਮੁਖੀਆਂ ਤੋਂ ਇਲਾਵਾ ਕਮਿਊਨਿਟੀ ਦੇ ਲੀਡਰਾਂ ਨੂੰ ਵੀ ਮਿਲੇ
ਮਿਲਪੀਟਸ (ਕੈਲੀਫੋਰਨੀਆ) : ਵਸ਼ਿੰਗਟਨ ਵਿਚ ਭਾਰਤੀ ਰਾਜਦੂਤ ਸ.ਨਵਤੇਜ ਸਿੰਘ ਸਰਨਾ ਆਂਧਰਾ ਪ੍ਰਦੇਸ਼ ਯੂਨੀਵਰਸਟੀ ਦੇ ਪ੍ਰਬੰਧਕਾਂ ਦੇ ਸੱਦੇ ਤੇ ਇਕ ਸਮਾਗਮ ਵਿਚ ਭਾਗ ਲੈਣ ਲਈ ਇੱਥੇ ਪਹੁੰਚੇ ਜਿਥੇ ਉਨ੍ਹਾਂ ਦਾ ਸਮਾਗਮ ਦੇ ਪ੍ਰਬੰਧਕਾਂ ਵਲੋਂ ਬੜਾ ਸ਼ਾਂਨਦਾਰ ਸਵਾਗਤ ਕੀਤਾ ਗਿਆ।ਸਮਾਗਮ ਵਿਚ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਉਪਰੰਤ ਕਮਿਊਨਿਟੀ ਦੇ ਆਗੂਆਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਅਸੋਕ ਵੈਂਕਟਾਰਮਨ ਤੇ ਭਾਰਤੀ ਰਾਜਦੂਤ ਸ. ਨਵਤੇਜ ਸਿੰਘ ਸਰਨਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਤੇ ਬੋਲਦਿਆਂ ਸ. ਸਰਨਾ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਸਿਲੀਕਨ ਵੈਲੀ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਮਿਹਨਤ ਇਮਾਨਦਾਰੀ ਤੇ ਲਗਨ ਨਾਲ ਆਪਣੇ ਸ਼ਾਨਦਾਰ ਕਾਰੋਬਾਰ ਸਥਾਪਤ ਕੀਤੇ ਹਨ ਉਸ ਨਾਲ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉਚਾ ਹੁੰਦਾ ਹੈ।ਇਸ ਮੌਕੇ ਉਨਾਂ ਨੇ ਮਿਸ਼ਨਪੀਕ ਬਰੋਕਰਜ ਇੰਨਕਾਰਪੋਰੇਸ਼ਨ ਦੇ ਸੀ.ਈ.ਓ ਸ਼੍ਰੀ ਹੈਰੀ ਸਿਧੂ ਤੇ ਸ਼੍ਰੀ ਰਾਣਾ ਸਿੰਘ ਸੀਨੀਅਰ ਡਾਇਰੈਕਟਰ ਗਲੋਬਲ ਡਿਜੀਟਲ ਮਾਰਕਿਟਿੰਗ ਵਿਧ ਥੇਲਜ ਨਾਲ ਵੀ ਵਿਸ਼ੇਸ਼ ਤੌਰ ਤੇ ਗਲਬਾਤ ਕਰਕੇ ਕਮਿਊਨਿਟੀ ਨੂੰ ਵਪਾਰਕ ਤੇ ਨਿੱਜ਼ੀ ਜ਼ਿੰਦਗੀ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ(ਨਾਪਾ) ਦੇ ਆਗੂ ਸ: ਦਲਵਿੰਦਰ ਸਿੰਘ ਧੂਤ, ਮੇਜਰ ਐਚ.ਐਸ ਰੰਧਾਵਾ, ਦਲਬੀਰ ਸਿੰਘ ਸੰਘੇੜਾ, ਬਲਵੰਤ ਸਿੰਘ ਮਨਟਿਕਾ ਤੇ ਨਿਰਮਲ ਸਿੰਘ ਗਿੱਲ ਵੀ ਹਾਜਰ ਸਨ।

Comments

comments

Share This Post

RedditYahooBloggerMyspace