ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ

ਹੋਰ ਫ਼ੋਟੋਆ ਦੇਖਣ ਲਈ ਇੱਥੇ ਕਲਿੱਕ ਕਰੋ

ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 641ਵਾਂ ਗੁਰਪੁਰਬ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। 9 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। 10 ਫਰਵਰੀ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਈ। ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਜੀ ਦੇ ਹਜੂਰੀ ਰਾਗੀ ਜਥੇ ਅਤੇ ਨਾਭੇ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ।

11 ਫਰਵਰੀ ਨੂੰ ਭੋਗ ਪਾਏ ਗਏ। ਭਾਈ ਪ੍ਰਿਤਪਾਲ ਸਿੰਘ ਦੇ ਹਜ਼ੂਰੀ ਰਾਗੀ ਜਥੇ, ਬੀਬੀ ਲੋਚਨਾ ਰਾਏ, ਭਾਈ ਹੀਰਾ ਸਿੰਘ, ਭਾਈ ਜਸਪਾਲ ਸਿੰਘ, ਹੈੱਡ ਗ੍ਰੰਥੀ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਊਲਿੰਡਾ ਸੈਕਰਾਮੈਂਟੋ, ਭਾਈ ਸੁਖਦੇਵ ਸਿੰਘ (ਹੈੱਡ ਗ੍ਰੰਥੀ ਬਰਾਡਸ਼ਾਹ ਗੁਰੂ ਘਰ) ਅਤੇ ਸ਼ਰੂਤੀ (ਆਵਾਜ਼ ਆਫ ਪੰਜਾਬ) ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਦੀਪ ਸਿੰਘ ਹੀਰਾ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਤੇ ਕਵਿਤਾਵਾਂ ਪੇਸ਼ ਕੀਤੀਆਂ। ਸ੍ਰੀ ਰਾਮ ਸੇਵਕ ਭਾਟੀਆ ਨੇ ਵੀ ਸਟੇਜ ਸੈਕਟਰੀ ਦੀ ਸੇਵਾ ਨਿਭਾਈ।

ਸ੍ਰੀ ਰਾਜ ਕੁਮਾਰ ਨੇ ਛੋਲੇ ਭਟੂਰਿਆਂ ਦੀ ਅਤੇ ਭਾਈ ਸਤਨਾਮ ਸਿੰਘ ਯੂਬਾ ਸਿਟੀ ਵਾਲਿਆਂ ਨੇ ਜਲੇਬੀਆਂ ਦੇ ਲੰਗਰ ਦੀ ਸੇਵਾ ਕੀਤੀ। ਗੁਰੂ ਕੇ ਲੰਗਰ ਤਿੰਨੇ ਦਿਨ ਅਤੁੱਟ ਵਰਤਾਏ ਗਏ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਥਿਆਂ ਨੂੰ ਸਿਰਪਾਓ ਭੇਂਟ ਕੀਤੇ ਗਏ। ਸ੍ਰੀ ਪ੍ਰੇਮ ਚੁੰਬਰ, ਸ੍ਰੀ ਇਕਬਾਲ ਸਿੰਘ, ਗੁਰਦੇਵ ਕੌਰ ਜੀ (ਭਾਰਤ ਤੋਂ ਅਮਰੀਕਾ ਆਉਣ ਦੀ ਖ਼ੁਸ਼ੀ ਵਿੱਚ) ਬੇ ਏਰੀਆ ਗੁਰੂ ਘਰ ਕਮੇਟੀ, ਸ੍ਰੀ ਰਵਿਦਾਸ ਟੈਂਪਲ ਰਿਉਲਿੰਡਾ, ਸੈਕਰਾਮੈਂਟੋ ਗੁਰੂ ਘਰ ਕਮੇਟੀ, ਸ੍ਰੀ ਬਾਲਮੀਕ ਸਭਾ ਯੂਐਸਏ, ਭਾਈ ਸੁਖਦੇਵ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਜਸਪਾਲ ਸਿੰਘ, ਸ਼ਰੂਤੀ, ਨਾਭੇ ਵਾਲੀਆ ਬੀਬੀਆਂ, ਪਿਟਸਬਰਗ ਗੁਰੂ ਘਰ ਕਮੇਟੀ ਆਦਿ ਨੂੰ ਸਿਰਪਾਓ ਭੇਂਟ ਕੀਤੇ ਗਏ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕੌਂਸਲ ਮੈਂਬਰ ਸਟੈਨ ਕਲੀਵਲੈਂਡ ਤੇ ਸ਼੍ਰੀਮਤੀ ਬਲਜਿੰਦਰ ਢਿਲੋਂ ਸੁਪਰਡੈਂਟ ਆਫ ਸਕੂਲਜ ਸਟਰ ਕਾਊਂਟੀ ਨੇ ਵੀ ਸੰਬੋਧਨ ਕੀਤਾ

Comments

comments

Share This Post

RedditYahooBloggerMyspace