ਇਨ੍ਹਾਂ ਚੀਜ਼ਾਂ ਤੋਂ ਬਿਨਾਂ ਡਾਇਨਿੰਗ ਟੇਬਲ ਹੈ ਅਧੂਰਾ

2017_1image_14_46_097320000q7-llਡਾਇਨਿੰਗ ਟੇਬਲ ਦੀ ਸਜਾਵਟ ਭੋਜਨ ਦੀ ਭੱਖ ਨੂੰ ਹੋਰ ਵਾਧਾ ਦਿੰਦੀ ਹੈ। ਇਸ ਲਈ ਡਾਇਨਿੰਗ ਟੇਬਲ ਵੱਲ ਧਿਆਨ ਦੇਣਾ ਬਹੁਤ ਹੀ ਜਰੂਰੀ ਹੈ। ਜੇਕਰ ਡਾਇਨਿੰਗ ਟੇਬਲ ਉੱਤੇ ਫਾਲਤੂ ਦੀਆਂ ਚੀਜ਼ਾਂ ਪਈਆਂ ਹਨ ਤਾਂ ਉਨ੍ਹਾਂ ਨੂੰ ਚੁੱਕ ਦਿਓ ਟੇਬਲ ਤੇ ਕੁਝ ਅਜਿਹੀਆਂ ਚੀਜ਼ਾਂ ਰੱਖੋ ਜੋ ਭੋਜਨ ਦੇ ਜ਼ਾਇਕੇ ਨੂੰ ਵਾਧਾ ਦੇਣ ਜਿਵੇਂ – ਆਚਾਰ ਅਤੇ ਪਾਪੜ। ਇਸ ਤੋਂ ਇਲਾਵਾ ਨੈਪਕਿਨ ਤੇ ਹੈਂਡ-ਸੈਨੇਟਾਇਜਰ ਜਰੂਰ ਰਖੋ। ਤਾਂ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਉੱਠਣ ਦੀ ਲੋੜ ਨਾ ਪਵੇ।

1. ਆਚਾਰ-
ਆਚਾਰ ਬੇਕਾਰ ਤੋਂ ਬੇਕਾਰ ਭੋਜਨ ਨੂੰ ਵੀ ਸਵਾਦ ਬਣਾ ਦਿੰਦਾ ਹੈ ਇਸ ਲਈ ਟੇਬਲ ਤੇ ਉਨ੍ਹਾਂ ਦੀ ਮੰਨ ਪਸੰਦ ਦਾ ਹੀ ਆਚਾਰ ਰੱਖੋ। ਜਿਵੇਂ ਨਿੰਬੂ , ਅੰਬ, ਗਾਜਰ ਤੇ ਮਿਰਚ ।

2.ਸਨੈਕਸ
ਸਨੈਕਸ ਜਾਂ ਪਾਪੜ ਹੋਣ ਜਾਂ ਫਿਰ ਪਕੌੜੇ । ਇਹ ਭੋਜਨ ਨੂੰ ਹੋਰ ਵੀ ਸਵਾਦ ਬਣਾ ਦਿੰਦੇ ਹਨ। ਜੇਕਰ ਡਾਇਨਿੰਗ ਟੇਬਲ ਤੇ ਸਨੈਕਸ ਪਏ ਹੋਣ ਤਾਂ ਤੁਸੀਂ ਭੋਜਨ ਦੀਆਂ ਦੋ ਬੁਰਕੀਆਂ ਵੱਧ ਹੀ ਖਾਓਗੇ।

3.ਟੇਬਲਮੈਟ-
ਟੇਬਲਮੈਟ ਦਾ ਜਰੂਰ ਇਸਤੇਮਾਲ ਕਰੇਂ। ਤਾਂ ਜੋ ਡਾਇਨਿੰਗ ਟੇਬਲ ਗੰਦਾ ਨਾ ਹੋਵੇ। ਚੰਗੇ -ਚੰਗੇ ਖੂਬਸੂਰਤ ਟੇਬਲ ਮੈਟ ਡਾਇਨਿੰਗ ਟੇਬਲ ਤੇ ਸਜਾਓ।

4. ਹੈਂਡ-ਸੈਨੇਟਾਇਜਰ-
ਭੋਜਨ ਤੋਂ ਪਹਿਲਾਂ ਹੱਥ ਧੋਣਾ ਬਹੁਤ ਜਰੂਰੀ ਹੈ। ਇਸ ਲਈ ਟੇਬਲ ਤੇ ਹੈਂਡ-ਸੈਨੇਟਾਇਜਰ ਰੱਖੋ। ਭੋਜਨ ਦੇ ਨਾਲ -ਨਾਲ ਸਿਹਤ ਦਾ ਵੀ ਪੂਰਾ -ਪੂਰਾ ਧਿਆਨ ਰੱਖੋ।

5. ਨੈਪਕਿਨ-
ਨੈਪਕਿਨ ਹਰ ਜਗ੍ਹਾਂ ਕੰਮ ਆਉਦੇ ਹਨ ਡਾਇਨਿੰਗ ਟੇਬਲ ਤੇ ਵੀ। ਇਸ ਲਈ ਡਾਇਨਿੰਗ ਟੇਬਲ ਤੇ ਨੈਪਕਿਨ ਜਰੂਰ ਰੱਖੋ।

Comments

comments

Share This Post

RedditYahooBloggerMyspace