ਪਨੀਰ-ਮੱਕੀ ਦਾ ਟਾਰਟ

jਸਨੈਕਸ ਬੱਚਿਆਂ ਦੇ ਮਨ ਪਸੰਦ ਹੁੰਦੇ ਹਨ, ਬੱਚੇ ਰੋਟੀ ਖਾਣ ਨਾ ਖਾਣ ਪਰ ਸਨੈਕਸ ਦੇ ਨਾਮ ‘ਤੇ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਘਰ ਹੀ ਬਹੁਤ ਹੀ ਅਸਾਨੀ ਦੇ ਨਾਲ ਚੀਜ਼ੀ ਟਾਰਟ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸਨੂੰ ਤੁਸੀਂ ਬਹੁਤ ਹੀ ਘੱਟ ਸਮੇਂ ‘ਚ ਬਣਾ ਸਕਦੇ ਹੋ।
ਬਣਾਉਣ ਲਈ ਸਮੱਗਰੀ :
– ਇਕ ਪਿਆਜ਼(ਕੱਟਿਆ ਹੋਇਆ)
– 1/4 ਕੱਪ ਮੱਕੀ(ਕਾੱਰਨ)
– 1/2 ਕੱਪ ਪਨੀਰ(ਕੱਸਿਆ ਹੋਇਆ)
– ਇਕ ਵੱਡਾ ਚਮਚ ਮੱਖਣ
– 1/4 ਚਮਚ ਕਾਲੀ ਮਿਰਚ
– ਇਕ ਚਮਚ ਓਰੇਗੈਨੋ
– ਨਮਕ ਸੁਆਦ ਅਨੁਸਾਰ
– ਇਕ ਪੈਕੇਟ ਟਾਰਟ(ਰੇਡੀਮੇਡ)
ਬਣਾਉਣ ਦਾ ਤਰੀਕਾ :
– ਸਭ ਤੋਂ ਪਹਿਲਾਂ ਇਕ ਪੈਨ ‘ਚ ਮੱਖਣ ਪਿਘਲਾ ਕੇ ਪਿਆਜ਼ ਭੁੰਨ ਲਓ।
– ਇਸ ਤੋਂ ਬਾਅਦ ਮੱਕੀ ਮਿਲਾ ਦਿਓ ਅਤੇ ਦੋ ਮਿੰਟ ਤੱਕ ਭੁਨੋ।
– ਹੁਣ ਇਸ ‘ਚ ਕਾਲੀ ਮਿਰਚ, ਨਮਕ, ਅਤੇ ਓਰੇਗੈਨੋ ਮਿਲਾ ਕੇ ਗੈਸ ਤੋਂ ਉਤਾਰ ਲਓ।
– ਹੁਣ ਇਸ ਮਿਸ਼ਰਣ ਨੂੰ ਟਾਰਟ ‘ਚ ਪਾ  ਕੇ ਉੱਪਰੋਂ ਕੱਦੂਕੱਸ ਕੀਤਾ ਹੋਇਆ ਪਨੀਰ ਪਾ ਦਿਓ?
– ਹੁਣ ਇਸ ਨੂੰ 180 ਡਿਗਰੀ ਪ੍ਰੀਹੀਟ ਕੀਤੇ ਹੋਏ ਮਾਈਕ੍ਰੋਵੇਵ ‘ਚ ਪੰਜ ਮਿੰਟ ਲਈ ਬੇਕ ਕਰੋ।
– ਆਪਣੀ ਪਸੰਦ ਨਾਲ ਸਜਾ ਕੇ ਪਰੋਸੋ।

Comments

comments

Share This Post

RedditYahooBloggerMyspace