ਸਫਲਤਾ ‘ਚ ਰੁਕਾਵਟ ਹੈ ਤਣਾਅ

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਮਨੁੱਖ ਨੂੰ ਤਣਾਅ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਤਣਾਅ ਕਾਰਨ ਉਸ ਦੇ ਸਾਰੇ ਕੰਮ ਗੜਬੜਾ ਜਾਂਦੇ ਹਨ ਅਤੇ ਉਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਰਹਿੰਦਾ। ਚਿੜਚਿੜਾਪਨ, ਉਦਾਸੀ, ਉਤੇਜਨਾ, ਕਿਸੇ ਕੰਮ ਵਿਚ ਮਨ ਨਾ ਲੱਗਣਾ ਆਦਿ ਸਮੱਸਿਆਵਾਂ ਮਨੁੱਖ ਨੂੰ ਘੇਰ ਲੈਂਦੀਆਂ ਹਨ।
ਤਣਾਅ ਤੋਂ ਬਚਣ ਲਈ ਹੇਠ ਲਿਖੀਆਂ ਕੁਝ ਗੱਲਾਂ ਵੱਲ ਧਿਆਨ ਦਿਓ :
* ਆਪਣੇ ਕੰਮ ਕਰਨ ਦੇ ਸਮੇਂ ਨੂੰ ਨਿਰਧਾਰਿਤ ਕਰੋ। ਯੋਜਨਾਬੱਧ ਤਰੀਕੇ ਨਾਲ ਕੰਮ ਪੂਰਾ ਕਰੋ।
* ਕੋਈ ਵੀ ਕੰਮ ਲਗਾਤਾਰ ਨਾ ਕਰੋ, ਸਗੋਂ ਥੋੜ੍ਹੇ-ਥੋੜ੍ਹੇ ਵਕਫੇ ‘ਤੇ ਆਰਾਮ ਵੀ ਕਰੋ। ਇਸ ਨਾਲ ਕੰਮ ਵਿਚ ਮਨ ਵੀ ਲੱਗਿਆ ਰਹੇਗਾ ਅਤੇ ਬੋਰੀਅਤ ਵੀ ਨਹੀਂ ਹੋਵੇਗੀ।
* ਅੱਜ ਦੇ ਕੰਮ ਨੂੰ ਅੱਜ ਹੀ ਪੂਰਾ ਕਰਨ ਦੀ ਕੋਸ਼ਿਸ਼ ਕਰੋ।
* ਛੋਟੇ-ਛੋਟੇ ਕੰਮ ਪਹਿਲਾਂ ਪੂਰੇ ਕਰੋ। ਛੋਟੇ-ਛੋਟੇ ਕੰਮ ਹੀ ਬਾਅਦ ‘ਚ ਵੱਡੇ ਬਣ ਜਾਂਦੇ ਹਨ ਅਤੇ ਤਣਾਅ ਵਧਾਉਂਦੇ ਹਨ।
* ਬੇਕਾਰ ਦੀਆਂ ਗੱਲਾਂ ਤੇ ਵਿਚਾਰਾਂ ਵਿਚ ਆਪਣਾ ਦਿਮਾਗ ਬਿਲਕੁਲ ਨਾ ਖਪਾਓ।
* ਮਨੋਰੰਜਨ ਲਈ ਸਮਾਂ ਕੱਢਣ ਵਿਚ ਕੰਜੂਸੀ ਨਾ ਕਰੋ।
* ਵੱਡੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਕੇ ਕਰੋ। ਇਸ ਨਾਲ ਮਨ ਵੀ ਸਥਿਰ ਰਹੇਗਾ ਅਤੇ ਕੰਮ ਵੀ ਵਧੀਆ ਢੰਗ ਨਾਲ ਪੂਰਾ ਹੋਵੇਗਾ।
* ਆਪਣੇ ਭੋਜਨ ਤੇ ਨੀਂਦ ਦੇ ਮਾਮਲੇ ਵਿਚ ਸਾਵਧਾਨੀ ਰੱਖੋ। ਰੋਜ਼ਾਨਾ ਯੋਗ, ਕਸਰਤ ਆਦਿ ਕਰੋ।
* ਗਿਆਨ ਨੂੰ ਆਪਣਾ  ਦੋਸਤ ਬਣਾਓ। ਅੱਧੀਆਂ ਸਮੱਸਿਆਵਾਂ ਅਗਿਆਨਤਾ ਕਾਰਨ ਹੀ ਪੈਦਾ ਹੁੰਦੀਆਂ ਹਨ।

Comments

comments

Share This Post

RedditYahooBloggerMyspace