ਟੇਸਟੀ ਕੈਬੱਜ਼ ਰੋਲਸ

2016_1image_11_05_459688998recepie-llਕੈਬੱਜ਼ ਰੋਲਸ ਨੂੰ ਤੁਸੀਂ ਘਰ ‘ਚ ਆਸਾਨੀ ਨਾਲ ਬਣਾ ਸਕਦੇ ਹੋ। ਜਾਣੋ ਇਸ ਨੂੰ ਬਣਾਉਣ ਦੀ ਵਿਧੀ ਕੀ ਹੈ।

ਸਮੱਗਰੀ :

  • 1/2 ਕਿਲੋ- ਬੰਦ ਗੋਭੀ
  • 1/4 ਕੱਪ- ਮੱਕੀ ਦੇ ਦਾਣੇ ਉਬਲੇ ਹੋਏ
  • ਸੁਆਦ ਅਨੁਸਾਰ-ਲੂਣ
  • 1 ਚਮਚ- ਗਰਮ ਮਸਾਲਾ
  • 1 ਚਮਚ- ਕਾਲੀ ਮਿਰਚ
  • 3/4 ਕੱਪ- ਉਬਲੀ ਅਤੇ ਕੱਟੀ ਹੋਈ ਪਾਲਕ
  • 1/4 ਕੱਪ- ਕਰੀਮ
  • 1/4 ਚਮਚ- ਔਰਗੈਨੋ
  • 1 ਟੁਕੜਾ – ਬਰੈੱਡ ਕਿਨਾਰੇ ਕੱਢੇ ਹੋਏ
  • 4 ਚਮਚ- ਚੀਜ਼
  • ਟਮੈਟੋ ਸੋਸ
    ਬਣਾਉਣ ਦੀ ਵਿਧੀ :
    ਸਭ ਤੋਂ ਪਹਿਲਾਂ ਗੋਭੀ ਦੇ ਟੰਢਲ ਕੱਢ ਕੇ ਉਬਾਲ ਲਓ ਕੇ ਠੰਡਾ ਕਰ ਲਓ। ਹੁਣ ਬੰਦ ਗੋਭੀ 6 ਪੱਤਿਆਂ ਨੂੰ ਵੱਖ ਕਰ ਲਓ। ਬਰੈੱਡ ਦੇ ਛੋਟੇ ਟੁਕੜੇ ਕਰਕੇ ਪਾਸੇ ‘ਤੇ ਰੱਖ ਲਓ। ਹੁਣ ਕੌਲੀ ‘ਚ ਉਬਲੇ ਹੋਏ ਮੱਕੀ ਦੇ ਦਾਣੇ, ਲੂਣ, ਗਰਮ ਮਸਾਲਾ, ਕਾਲੀ ਮਿਰਚ, ਪਾਲਕ, ਕਰੀਮ, ਬਰੈੱਡ ,ਔਰਗੈਨੋ ਅਤੇ ਚੀਜ਼ ਮਿਲਾਓ। ਇਸ ਤੋਂ ਬਾਅਦ ਇੱਕ ਬੰਦ ਗੋਭੀ ਦਾ ਪੱਤਾ ਲਓ ਅਤੇ ਉਸ ‘ਚ ਪਾਲਕ ਦਾ ਮਿਸ਼ਰਨ ਰੱਖੋ। ਫਿਰ ਇਸ ਨੂੰ ਉੱਪਰ ਤੋਂ ਫੋਲਡ ਕਰਕੇ ਇਸ ਦਾ ਰੋਲ ਬਣਾ ਲਓ। ਇਨ੍ਹਾਂ ਨੂੰ ਤੁਸੀਂ ਫਿਰਾਈ ਵੀ ਕਰ ਸਕਦੇ ਹੋ ਜਾਂ ਫਿਰ ਓਵਨ ‘ਚ ਰੱਖ ਕੇ ਵੀ ਬਣਾ ਸਕਦੇ ਹੋ। ਜਦੋਂ ਇਹ ਬਣ ਜਾਣ ਤਾਂ ਟਮੈਟੋ ਸੋਸ ਪਾ ਕੇ ਇਨ੍ਹਾਂ ਨੂੰ ਪਰੋਸੋ।

Comments

comments

Share This Post

RedditYahooBloggerMyspace