ਮਿਨਰਵਾ ਪੰਜਾਬ ਨੇ ਚੈਂਪੀਅਨ ਬਣਕੇ ਸਿਰਜਿਆ ਇਤਿਹਾਸ

ਪੰਚਕੂਲਾ : ਮਿਨਰਵਾ ਪੰਜਾਬ ਐਫਸੀ ਨੇ ਅੱਜ ਇੱਥੇ ਚਰਚਿਲ ਬ੍ਰਦਰਜ਼ ਨੂੰ 1-0 ਨਾਲ ਹਰਾ ਕੇ ਹੀਰੋ ਆਈ ਲੀਗ ਫੁਟਬਾਲ ਚੈਂਪੀਅਨਸ਼ਿਪ ਦਾ 2017-18 ਦਾ ਖ਼ਿਤਾਬ ਜਿੱਤ ਲਿਆ ਹੈ। ਤਾਊ ਦੇਵੀਲਾਲ ਸਟੇਡੀਅਮ ਵਿੱਚ ਮੈਚ ਦਾ ਇੱਕੋ-ਇੱਕ ਗੋਲ 15ਵੇਂ ਮਿੰਟ ਵਿੱਚ ਚੇਂਚੋ ਗਿਲਟਸ਼ੇਨ ਦੇ ਪਾਸ ’ਤੇ ਵਿਲੀਅਮ ਓਪੋਕੂ ਏਸਿਡੂ ਨੇ ਕੀਤਾ। ਪਹਿਲੇ ਹਾਫ਼ ਦਾ ਇਹ ਗੋਲ ਮੈਚ ਵਿੱਚ ਫ਼ੈਸਲਾਕੁੰਨ ਸਾਬਤ ਹੋਇਆ। ਉਤਰੀ ਭਾਰਤ ਵਿੱਚੋਂ ਪੰਜਾਬ ਟੀਮ ਆਈ ਲੀਗ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਟੀਮ ਬਣ ਗਈ ਹੈ। ਦੇਸ਼ ਦੇ ਇਸ ਘਰੇਲੂ ਮੁਕਾਬਲੇ ਵਿੱਚ ਕਲੱਬ ਦਾ ਇਹ ਦੂਜਾ ਸੈਸ਼ਨ ਹੈ। ਦੇਸ਼ ਦਾ ਸੀਨੀਅਰ ਘਰੇਲੂ ਮੁਕਾਬਲਾ ਜਿੱਤਣ ਵਾਲੀ ਮਿਨਰਵਾ ਪੰਜਾਬ ਦੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਤਤਕਾਲੀਨ ਜੇਸੀਟੀ ਨੇ 1996-97 ਦੌਰਾਨ ਪਹਿਲਾ ਕੌਮੀ ਫੁਟਬਾਲ ਲੀਗ ਦਾ ਖ਼ਿਤਾਬ ਜਿੱਤਿਆ ਸੀ। ਇਸ ਹਾਰ ਨਾਲ ਚਰਚਿਲ ਬ੍ਰਦਰਜ਼ ਦੀ ਟੀਮ ਦੂਜੀ ਡਿਵੀਜ਼ਨ ਵਿੱਚ ਰੈਲਿਗੇਟ ਹੋ ਗਈ।

ਭਾਰਤੀ ਫੁਟਬਾਲ ਦੇ ਇਤਿਹਾਸ ਵਿੱਚ ਪੰਜਾਬ ਦੀ ਪ੍ਰਾਪਤੀ ਮੀਲ ਪੱਥਰ ਬਣ ਗਈ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਰੇਲਿਗੇਸ਼ਨ ਦਾ ਸਾਹਮਣਾ ਕਰਨ ਵਾਲੀਆਂ ਟੀਮਾਂ ਨੇ ਖ਼ਿਤਾਬ ਜਿੱਤਿਆ ਹੈ। ਪਿਛਲੇ ਸਾਲ ਇਹ ਕਾਰਨਾਮਾ ਆਇਜ਼ੌਲ ਨੇ ਕੀਤਾ ਸੀ ਅਤੇ ਇਸ ਵਾਰ ਚੰਡੀਗੜ੍ਹ ਦੀ ਮਿਨਰਵਾ ਪੰਜਾਬ ਨੇ। ਆਈ ਲੀਗ ਦੇ ਖ਼ਿਤਾਬੀ ਮੁਕਾਬਲੇ ਵਿੱਚ ਚਾਰ ਟੀਮਾਂ ਸ਼ਾਮਲ ਸਨ। ਮਿਨਰਵਾ ਪੰਜਾਬ 17 ਮੈਚਾਂ ਵਿੱਚ 32 ਅੰਕਾਂ ਨਾਲ ਚੋਟੀ ’ਤੇ ਸੀ ਜਦਕਿ ਨੈਰੋਕਾ ਇਨੇ ਹੀ ਮੈਚਾਂ ਵਿੱਚ 31, ਮੋਹਨ ਬਾਗਾਨ 30 ਅਤੇ ਈਸਟ ਬੰਗਾਲ 30 ਅੰਕਾਂ ਨਾਲ ਅਗਲੇ ਤਿੰਨ ਸਥਾਨਾਂ ’ਤੇ ਸਨ। ਪੰਜਾਬ ਨੇ 18 ਮੈਚਾਂ ਵਿੱਚ 35 ਅੰਕਾਂ ਅਤੇ ਖ਼ਿਤਾਬ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ ਹੈ।

Comments

comments

Share This Post

RedditYahooBloggerMyspace