ਟਰੰਪ ਦਾ ਜ਼ੋਰ ਦਾ ਝਟਕਾ, ਭਾਰਤ ‘ਚ ਮਹਿੰਗਾ ਹੋਵੇਗਾ ‘ਬਰਗਰ-ਪਿਜ਼ਾ’!

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਇੰਪੋਰਟ ਡਿਊਟੀ ਲਾ ਕੇ ਵਪਾਰ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਅਸਰ ਭਾਰਤੀ ਕੰਪਨੀਆਂ ‘ਤੇ ਵੀ ਪਵੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ਘੱਟ ਸਕਦੀ ਹੈ। ਇਸ ਦੇ ਜਵਾਬ ‘ਚ ਜੇਕਰ ਭਾਰਤ ਕਦਮ ਚੁੱਕਦਾ ਹੈ, ਤਾਂ ਤੁਹਾਡੇ ਪਸੰਦੀਦਾ ਰੈਸਟੋਰੈਂਟਾਂ ਦੇ ਬਰਗਰ-ਪਿਜ਼ਾ ਮਹਿੰਗੇ ਹੋ ਜਾਣਗੇ। ਡੋਨਲਡ ਟਰੰਪ ਨੇ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ‘ਚ ਭਾਰਤ ਦੇ ਸਟੀਲ ਅਤੇ ਐਲੂਮੀਨੀਅਮ ਦੀ ਮੰਗ ਘੱਟ ਜਾਵੇਗੀ ਕਿਉਂਕਿ ਇਸ ਮਾਮਲੇ ‘ਚ ਭਾਰਤ ਦਾ ਐਕਸਪੋਰਟ ਪਹਿਲਾਂ ਹੀ ਘਾਟੇ ਵਿਚ ਜਾ ਰਿਹਾ ਹੈ। ਟਰੰਪ ਦੇ ਇਸ ਸਖਤ ਕਦਮ ਦੇ ਜਵਾਬ ‘ਚ ਭਾਰਤੀ ਕੰਪਨੀਆਂ ਨੇ ਵੀ ਅਮਰੀਕੀ ਕੰਪਨੀਆਂ ‘ਤੇ ਟੈਕਸ ਵਧਾਉਣ ਦੀ ਮੰਗ ਕੀਤੀ ਹੈ।

ਮੌਜੂਦਾ ਸਮੇਂ ਭਾਰਤ ‘ਚ ਮੈਕਡੋਨਲਡ, ਪਿਜ਼ਾ ਹੱਟ ਸਮੇਤ ਕਈ ਅਮਰੀਕੀ ਕੰਪਨੀਆਂ ਭਾਰਤ ‘ਚ ਕਰੋੜਾਂ ਦਾ ਕਾਰੋਬਾਰ ਕਰਦੀਆਂ ਹਨ। ਜੇਕਰ ਮੋਦੀ ਸਰਕਾਰ ਟਰੰਪ ਦੇ ਇੰਪੋਰਟ ਡਿਊਟੀ ਖਿਲਾਫ ਕਦਮ ਚੁੱਕਦੀ ਹੈ, ਤਾਂ ਭਾਰਤ ਮੈਕਡੋਨਲਡ, ਪਿਜ਼ਾ ਹੱਟ ‘ਤੇ ਜਵਾਬੀ ਟੈਕਸ ਲਾ ਸਕਦਾ ਹੈ, ਜਿਸ ਨਾਲ ਬਰਗਰ-ਪਿਜ਼ਾ ਮਹਿੰਗੇ ਹੋ ਜਾਣਗੇ। ਇਸ ਸਮੇਂ ਭਾਰਤ ‘ਚ ਮੈਕਡੋਨਲਡ, ਪਿਜ਼ਾ ਹੱਟ ਦੇ ਇਲਾਵਾ ਕੋਕਾ-ਕੋਲਾ ਅਤੇ ਪੈਪਸੀਕੋ ਦਾ ਭਾਰਤ ਦੇ ਵੱਡੇ ਖਾਣ-ਪੀਣ ਦੇ ਬਾਜ਼ਾਰ ‘ਤੇ ਕਬਜ਼ਾ ਹੈ। ਇਹ ਕੰਪਨੀਆਂ ਆਪਣੇ ਸਾਮਾਨ ਦਾ ਇਕ ਹਿੱਸਾ ਦੇਸ਼ ਤੋਂ ਬਾਹਰੋਂ ਇੰਪੋਰਟ ਕਰਦੀਆਂ ਹਨ, ਯਾਨੀ ਜੇਕਰ ਮੋਦੀ ਸਰਕਾਰ ਜਵਾਬੀ ਕਦਮ ‘ਚ ਇੰਪੋਰਟ ਡਿਊਟੀ ਲਾ ਦਿੰਦੀ ਹੈ ਤਾਂ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਵੀ ਕਾਫੀ ਹੱਦ ਤਕ ਪ੍ਰਭਾਵਿਤ ਹੋਵੇਗਾ।

ਤਾਂ ਇਹ ਸਾਮਾਨ ਵੀ ਹੋ ਸਕਦੇ ਹਨ ਮਹਿੰਗੇ!
ਇੰਨਾ ਹੀ ਨਹੀਂ ਜੇਕਰ ਭਾਰਤ ਨੇ ਅਮਰੀਕੀ ਕੰਪਨੀਆਂ ‘ਤੇ ਜਵਾਬੀ ਕਦਮ ਚੁੱਕਿਆ ਤਾਂ ਇਸ ਨਾਲ ਅਮਰੀਕਾ ਦੀ ਅਰਥਵਿਵਸਥਾ ‘ਤੇ ਵੀ ਕਾਫੀ ਅਸਰ ਪਵੇਗਾ ਪਰ ਇਸ ਨਾਲ ਭਾਰਤ ‘ਚ ਜਿਲੇਟ ਕੰਪਨੀ ਦੇ ਸ਼ੈਵਿੰਗ ਤੇ ਬਲੇਡ ਸਾਮਾਨ, ਇੰਟੈਲ ਕੰਪਨੀ ਦੇ ਕੰਪਿਊਟਰ ਤੇ ਮੋਬਾਇਲ ਨਾਲ ਜੁੜੇ ਸਾਮਾਨ, ਜਾਨਸਨ ਐਂਡ ਜਾਨਸਨ ਆਦਿ ਸਾਮਾਨ ਮਹਿੰਗੇ ਹੋ ਜਾਣਗੇ। ਇਸ ਦਾ ਅਸਰ ਸਾਫਟਵੇਅਰ ਕੰਪਨੀ ਮਾਈਕਰੋਸਾਫਟ ‘ਤੇ ਵੀ ਪਵੇਗਾ। ਉੱਥੇ ਹੀ ਵਰਲਪੂਲ ਕੰਪਨੀ ਦੇ ਇਲੈਕਟ੍ਰਾਨਿਕ ਸਾਮਾਨ ਵੀ ਮਹਿੰਗੇ ਹੋ ਜਾਣਗੇ। ਫਿਲਹਾਲ ਭਾਰਤ ਨੇ ਅਜੇ ਟਰੰਪ ਦੀ ਡਿਊਟੀ ਦੇ ਜਵਾਬ ‘ਚ ਕੋਈ ਪ੍ਰਤੀਕਿਰਿਆ ਨੇ ਦਿੱਤੀ ਹੈ। ਭਾਰਤ ਨੇ ਕਿਹਾ ਹੈ ਕਿ ਉਹ ਅਜੇ ਸਟੀਲ ਅਤੇ ਐਲੂਮੀਨੀਅਮ ‘ਤੇ ਇੰਪੋਰਟ ਡਿਊਟੀ ਵਧਾਉਣ ਨਾਲ ਘਰੇਲੂ ਕੰਪਨੀਆਂ ‘ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਅਮਰੀਕੀ ਨੋਟੀਫਿਕੇਸ਼ਨ ਦਾ ਇੰਤਜਾਰ ਕਰ ਰਿਹਾ ਹੈ।

Comments

comments

Share This Post

RedditYahooBloggerMyspace