ਨੀਂਦ ਨਾ ਆਏ ਤਾਂ ਇਨ੍ਹਾਂ ਨੂੰ ਅਜ਼ਮਾਓ

* ਸੌਣ ਤੋਂ ਪਹਿਲਾਂ ਇਕ ਗਲਾਸ ਹਲਕਾ ਗਰਮ ਦੁੱਧ ਪੀਓ। ਇਹ ਬਿਨਾਂ ਕਿਸੇ ਰੁਕਾਵਟ ਦੇ ਨੀਂਦ ਲਿਆਉਣ ਵਿਚ ਮਦਦ ਕਰਦਾ ਹੈ। ਇਸ ਐਮੀਨੋ ਐਸਿਡ ਹੁੰਦਾ ਹੈ, ਜੋ ਸਰੀਰ ਦੀਆਂ ਨਾੜੀਆਂ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।
* ਦਿਨ ਵੇਲੇ ਚੰਗੀ ਮਾਤਰਾ ਵਿਚ ਦਹੀਂ ਖਾਓ।
* ਸੌਣ ਤੋਂ ਪਹਿਲਾਂ ਇਕ ਚੁਟਕੀ ਜਾਇਫਲ ਦਾ ਪਾਊਡਰ ਦੁੱਧ ਜਾਂ ਪਾਣੀ ਵਿਚ ਮਿਲਾ ਕੇ ਪੀਓ।
* ਅੱਧੇ-ਅੱਧੇ ਚਮਚ ਖਸਖਸ, ਖੰਡ ਤੇ ਸ਼ਹਿਦ ਦਾ ਪੇਸਟ ਬਣਾਓ ਅਤੇ ਸੌਣ ਤੋਂ ਪਹਿਲਾਂ ਇਸ ਨੂੰ ਖਾਓ।
* ਦੁੱਧ ਵਿਚ 2 ਵੱਡੇ ਚਮਚ ਸ਼ਹਿਦ ਮਿਲਾ ਕੇ ਪੀਓ।
* ਰਾਤ ਦੇ ਭੋਜਨ ਵਿਚ ਸਲਾਦ ਦੀ ਜਗ੍ਹਾ ਕੱਚਾ ਪਿਆਜ਼ ਖਾਓ। ਇਸ ਨੂੰ ਖਾਣ ਨਾਲ ਮੂੰਹ ਵਿਚੋਂ ਦੁਰਗੰਧ ਆਉਂਦੀ ਹੋਵੇ ਤਾਂ ਬਰੱਸ਼ ਕਰਕੇ ਸੌਂਵੋ। ਇਸ ਵਿਚ ਮੌਜੂਦ ਖਾਸ ਤਰ੍ਹਾਂ ਦੇ ਰਸਾਇਣ ਨੀਂਦ ਲਿਆਉਣ ਵਿਚ ਮਦਦ ਕਰਦੇ ਹਨ।
* ਆਪਣੇ ਸੌਣ ਤੇ ਜਾਗਣ ਦਾ ਖਾਸ ਸਮਾਂ ਨਿਰਧਾਰਤ ਕਰ ਲਵੋ ਅਤੇ ਕੋਸ਼ਿਸ਼ ਕਰੋ ਕਿ ਉਸੇ ਵੇਲੇ ਸੌਂਵੋ ਅਤੇ ਉਸੇ ਵੇਲੇ ਉੱਠੋ। ਇਸ ਦੇ ਲਈ ਅਲਾਰਮ ਘੜੀ ਦੀ ਮਦਦ ਲਵੋ।
* ਸੌਣ ਤੋਂ ਪਹਿਲਾਂ ਪਾਣੀ ਵਿਚ ਤੁਲਸੀ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਕੋਸੇ ਪਾਣੀ ਨਾਲ ਨਹਾਓ। ਇਹ ਸਰੀਰ ਦਾ ਤਾਪਮਾਨ ਪਹਿਲਾਂ ਤਾਂ ਵਧਾਏਗਾ, ਫਿਰ ਹੌਲੀ-ਹੌਲੀ ਠੰਡਕ ਦੇਵੇਗਾ।
* ਹਲਕੇ ਤੇ ਢਿੱਲੇ ਕੱਪੜੇ ਪਾ ਕੇ ਕੁਝ ਪੜ੍ਹਦੇ-ਪੜ੍ਹਦੇ ਸੌਂਵੋ। ਨੀਂਦ ਵੱਲ ਜਲਦੀ ਧਿਆਨ ਲੱਗੇਗਾ ਅਤੇ ਕੁਝ ਹੀ ਸਮੇਂ ਵਿਚ ਤੁਹਾਨੂੰ ਨੀਂਦ ਆ ਜਾਵੇਗੀ।
* ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚੋ।
* ਫਲ ਜਾਂ ਫਲਾਂ ਦਾ ਰਸ, ਸਬਜ਼ੀਆਂ ਅਤੇ ਸਾਗ ਰੁਟੀਨ ਡਾਈਟ ਵਿਚ ਸ਼ਾਮਿਲ ਕਰੋ।
* ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਨਾ ਪੀਓ। ਵਾਰ-ਵਾਰ ਪਿਸ਼ਾਬ ਆਉਣ ਕਾਰਨ ਨੀਂਦ ਵਿਚ ਰੁਕਾਵਟ ਪਵੇਗੀ।
* ਦੁੱਧ ਵਿਚ ਖੰਡ ਦੀ ਬਜਾਏ ਸ਼ਹਿਦ ਮਿਲਾ ਕੇ ਪੀਓ ਕਿਉਂਕਿ ਖੰਡ ਤੁਰੰਤ ਊਰਜਾ ਦਿੰਦੀ ਹੈ। ਭਾਵੇਂ ਇਹ ਊਰਜਾ ਘੱਟ ਸਮੇਂ ਲਈ ਬਣੀ ਰਹੇ ਪਰ ਇਸ ਨਾਲ ਸ਼ੂਗਰ ਲੈਵਲ ਵਧ ਜਾਂ ਘਟ ਸਕਦਾ ਹੈ ਅਤੇ ਨੀਂਦ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ।
* ਸੌਣ ਤੋਂ ਪਹਿਲਾਂ 3-4 ਵਾਰ ਡੂੰਘੇ ਤੇ ਲੰਮੇ ਸਾਹ ਲਵੋ।
* ਰੋਜ਼ਾਨਾ ਦਿਨ ਵੇਲੇ ਘੱਟੋ-ਘੱਟ 20 ਮਿੰਟ ਕਸਰਤ ਕਰੋ। ਇਹ ਨੀਂਦ ਦੇ ਲੈਵਲ ਤੇ ਸਮੇਂ ਨੂੰ ਪ੍ਰਭਾਵਿਤ ਕਰੇਗੀ।
– ਡਾ. ਮਨੋਜ ਅਬੋਧ

Comments

comments

Share This Post

RedditYahooBloggerMyspace