ਜ਼ਮੀਨ ਦੇ ਹੇਠਾਂ 40 ਫੁੱਟ ‘ਚ ਫਸੀ ਜ਼ਿੰਦਗੀ, 24 ਘੰਟੇ ਤੋਂ ਰੈਸਕਿਊ ਜਾਰੀ

ਮੱਧ ਪ੍ਰਦੇਸ਼ : ਮੱੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ‘ਚ ਕਰੀਬ 24 ਘੰਟੇ ਤੋਂ ਬੋਰਵੈੱਲ ‘ਚ ਫਸੇ ਚਾਰ ਸਾਲ ਦੇ ਮਾਸੂਮ ਬੱਚੇ ਨੂੰ ਠੀਕ ਕੱਢਣ ਲਈ ਰੈਸਕਿਊ ਆਪਰੇਸ਼ਾਨ ਜਾਰੀ ਹੈ। ਇਹ ਬੱਚਾ ਖੇਡਦੇ ਸਮੇਂ ਅਚਾਨਕ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚੱਟਾਨਾਂ ਕਾਰਨ ਰੈਸਕਿਊ ਕਰਨ ‘ਚ ਮੁਸ਼ਕਲ ਆ ਰਹੀ ਹੈ। ਰੈਸਕਿਊ ਅਭਿਆਨ ‘ਚ ਸੈਨਾ ਦੀ ਮਦਦ ਲਈ ਜਾ ਰਹੀ ਹੈ।

ਦੇਵਾਸ ਦੇ ਉਮਰੀਆ ਪਿੰਡ ‘ਚ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਚਾਰ ਸਾਲ ਦਾ ਮਾਸੂਮ ਰੋਸ਼ਨ ਸਿੰਘ ਖੇਡਦੇ-ਖੇਡਦੇ ਅਚਾਨਕ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਬੱਚੇ ਦੇ ਬੋਰਿੰਗ ‘ਚ ਡਿੱਗਣ ਦੀ ਖਬਰ ਮਿਲਦੇ ਹੀ ਘਟਨਾ ਸਥਾਨ ‘ਤੇ ਪਿੰਡ ਵਾਸੀਆਂ ਦੀ ਭੀੜ ਇੱਕਠੀ ਹੋ ਗਈ ਸੀ। ਉਥੇ ਮੌਜੂਦ ਲੋਕਾਂ ਨੇ ਆਪਣੇ ਪੱਧਰ ‘ਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਪੁਲਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪੁੱਜ ਗਿਆ। ਬਾਅਦ ‘ਚ ਪ੍ਰਸ਼ਾਸਨ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਦੇਰ ਰਾਤੀ ਸੈਨਾ ਅਤੇ ਐਸ.ਡੀ.ਆਈ.ਆਰ.ਐਫ ਦਾ ਵੀ ਦਲ ਬਚਾਅ ਕੰਮ ‘ਚ ਜੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ‘ਚ ਫਸਿਆ ਬੱਚਾ ਸੁਰੱਖਿਅਤ ਹੈ। ਵੈਬ ਕੈਮਰੇ ਦੀ ਮਦਦ ਨਾਲ ਉਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਰਾਤ ‘ਚ ਮਾਸੂਮ ਰੋਸ਼ਨ ਨੂੰ ਨਲੀ ਦੀ ਮਦਦ ਨਾਲ ਗੁਲੂਕੋਜ਼ ਪਾਣੀ ਅਤੇ ਦੁੱਧ ਵੀ ਦਿੱਤਾ ਗਿਆ। ਬੱਚਾ ਰਾਤ ‘ਚ ਕੁਝ ਸਮੇਂ ਸੌ ਵੀ ਗਿਆ। ਰਾਤ ਭਰ ਰੈਸਕਿਊ ਟੀਮ ਨੇ ਤਿੰਨ ਜੇ.ਸੀ.ਬੀ, ਤਿੰਨ ਪੋਕਲੇਨ ਮਸ਼ੀਨ ਦੀ ਮਦਦ ਨਾਲ ਹੁਣ ਤੱਕ 30 ਫੁੱਟ ਤੋਂ ਜ਼ਿਆਦਾ ਡੂੰਘਾ ਗੱਡਾ ਖੋਦਿਆ ਜਾ ਚੁੱਕਿਆ ਹੈ। ਇਸ ਦੇ ਬਾਅਦ ਸੁਰੰਗ ਬਣਾ ਕੇ ਬੱਚੇ ਨੂੰ ਕੱਢਿਆ ਜਾਵੇਗਾ। ਰੈਸਕਿਊ ‘ਚ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਚੱਟਾਨਾਂ ਨੂੰ ਕੱਟਣ ‘ਚ ਬਹੁਤ ਸਮੇਂ ਲੱਗ ਰਿਹਾ ਹੈ। ਬੱਚੇ ਨੂੰ ਕੱਢਣ ‘ਚ ਘੱਟ ਤੋਂ ਘੱਟ ਚਾਰ ਘੰਟੇ ਦਾ ਸਮੇਂ ਲੱਗ ਸਕਦਾ ਹੈ।

Comments

comments

Share This Post

RedditYahooBloggerMyspace