ਅਜੈ ਗੁਪਤਾ ਤੋਂ ਨਿਵਾਸ ਹੱਕ ਵਾਪਸ ਲੈਣ ਦੀ ਕਾਰਵਾਈ ਸ਼ੁਰੂ

ਅਜੈ ਗੁਪਤਾ ਅਤੇ ਉਸ ਦਾ ਭਰਾ ਅਤੁਲ ਗੁਪਤਾ।

ਜੋਹਾਨੈੱਸਬਰਗ : ਦੱਖਣੀ ਅਫ਼ਰੀਕਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਪਾਏ ਗਏ ਭਾਰਤੀ ਕਾਰੋਬਾਰੀ ਪਰਿਵਾਰ ਦੇ ਇਕ ਮੈਂਬਰ ਤੋਂ ਸਥਾਈ ਨਿਵਾਸ ਦਾ ਹੱਕ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਦੇ ਕੇਸ ਵਿਚ ਭਗੌੜੇ ਅਜੈ ਗੁਪਤਾ ਦਾ ਸਥਾਈ ਨਿਵਾਸ ਵਾਪਸ ਲਏ ਜਾਣ ਨਾਲ ਉਹ ਬੈਂਕਿੰਗ ਸੇਵਾਵਾਂ ਤੇ ਸ਼ਨਾਖਤੀ ਦਸਤਾਵੇਜ਼ ਤੋਂ ਸੱਖਣਾ ਹੋ ਸਕਦਾ ਹੈ। ਗੁਪਤਾ ਭਰਾਵਾਂ ਦਾ ਦੱਖਣੀ ਅਫ਼ਰੀਕਾ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸ਼ੁਮਾਰ ਹੁੰਦਾ ਸੀ। ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਉਨ੍ਹਾਂ ਉਪਰ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨਾਲ ਨਾਵਾਜਬ ਤਾਲੁਕਾਤ ਕਾਇਮ ਕਰਨ ਦੇ ਦੋਸ਼ ਲਾਏ ਹਨ। ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਦੇ ਤਰਜਮਾਨ ਨੇ ਏਐਫਪੀ ਨੂੰ ਦੱਸਿਆ ‘‘ ਗ੍ਰਹਿ ਮੰਤਰੀ ਮਾਲੂਸੀ ਗਿਗਾਬਾ ਨੇ ਰਾਸ਼ਟਰਪਤੀ ਨਾਲ ਅਜੈ ਗੁਪਤਾ ਦੇ ਸਥਾਈ ਨਿਵਾਸ ਦਾ ਹੱਕ ਵਾਪਸ ਲੈਣ ਬਾਰੇ ਵਿਚਾਰ ਚਰਚਾ ਕੀਤੀ ਹੈ।

Comments

comments

Share This Post

RedditYahooBloggerMyspace