ਕਪਿਲ ਦੇ ਸ਼ੋਅ ‘ਚ ਪਹਿਲੇ ਹੀ ਦਿਨ ਪਈ ‘ਰੇਡ’

ਮੁੰਬਈ : ਕਪਿਲ ਸ਼ਰਮਾ ਇਕ ਵਾਰ ਫ਼ਿਰ ਟੀਵੀ ਦੀ ਦੁਨੀਆਂ ‘ਚ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਰਾਹੀਂ ਵਾਪਸੀ ਕਰ ਰਹੇ ਹਨ ਜਿਥੇ ਉਹਨਾਂ ਦੇ ਸ਼ੋਅ ‘ਚ ਪਹਿਲੇ ਹੀ ਦਿਨ ਪਈ ‘ਰੇਡ’ ਨੇ ਸਭ ਨੂੰ ਹੈਰਾਨ ਕਰ ਦਿਤਾ ਤੁਸੀਂ ਵੀ ਇਹ ਸੁਨ ਕੇ ਹੈਰਾਨ ਹੋ ਗਏ ਨਾ !! ਪਰ ਹੈਰਾਨ ਨਾ ਹੋਵੋ ਅਸੀਂ ਤਾਂ ਕਪਿਲ ਦੇ ਸ਼ੋਅ ‘ਚ ਆਉਣ ਵਾਲੀ ਫ਼ਿਲਮ ਰੇਡ ਦੀ ਸਟਾਰ ਕਾਸਟ ਦੀ ਗੱਲ ਕਰ ਰਹੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ 25 ਮਾਰਚ ਨੂੰ ਸ਼ੁਰੂ ਹੋਵੇਗਾ।ਜਿਸਦਾ ਪ੍ਰਸਾਰਨ ਸੋਨੀ ਚੈਨਲ ‘ਤੇ ਹੋਵੇਗਾ। ਹਾਲ ਹੀ ‘ਚ ਕਪਿਲ ਨੇ ਆਪਣੇ ਸ਼ੋਅ ਦੀ ਪ੍ਰਮੋਸ਼ਨ ਲਈ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਇਕ ਵੱਡੇ ਸਟਾਰ ਨੂੰ ਆਪਣੇ ਸ਼ੋਅ ‘ਚ ਫਿਲਮ ਦੀ ਪ੍ਰਮੋਸ਼ਨ ਲਈ ਬੁਲਾ ਰਹੇ ਹਨ। ਵੀਡੀਓ ‘ਚ ਕਪਿਲ ਅਜੇ ਦੇਵਗਨ ਨੂੰ ਫੋਨ ‘ਤੇ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਸ਼ੋਅ ‘ਤੇ ਆਉਣ, ਉੱਥੇ ਹੀ ਅਜੇ ਦੇਵਗਨ ਵਲੋਂ ਵੀ ਹੀ ਜਵਾਬ ‘ਚ ਕਹਿੰਦਾ ਹੈ ਕਿ ਉਨ੍ਹਾਂ ਦੀ ਕਾਲ ਉਡੀਕ ‘ਚ ਹੈ, ਉਹ ਇੰਤਜ਼ਾਰ ਕਰਨ, ਜਿਵੇਂ ਕਿ ਉਹ ਦੂਜਿਆਂ ਨੂੰ ਇੰਤਜ਼ਾਰ ਕਰਵਾਉਂਦੇ ਹਨ।

ਕਪਿਲ ਨੇ ਕਿਹਾ ਕਿ ਉਹ ਇਨਕਮ ਟੈਕਸ ਰੇਡ ਲਈ ਉਸਦੇ ਸ਼ੋਅ ‘ਤੇ ਆਉਣ। ਅਜੇ ਨੇ ਕਿਹਾ ਕਿ ਰੇਡ ਉੱਥੇ ਪੈਂਦੀ ਹੈ, ਜਿਨ੍ਹਾਂ ਦੀ ਇਨਕਮ ਹੁੰਦੀ ਹੈ। ਅਜੇ ਦਾ ਇਹ ਡਾਇਲਾਗ ਮੌਕੇ ਨੂੰ ਮਜ਼ਾਕੀਆ ਕਰ ਦਿੰਦਾ ਹੈ। ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਪਿਲ ਇੱਕ ਵਾਰ ਫਿਰ ਤੋਂ ਆਪਣੇ ਦਮਦਾਰ ਪੰਚ ਮਾਰ ਕੇ ਲੋਕਾਂ ਦੇ ਢਿਡੀਂ ਪੀੜਾਂ ਪਾਉਣ ਦੇ ਲਈ ਤਿਆਰ ਹਨ। ਦੱਸਣਯੋਗ ਹੈ ਕਿ ਅਜੇ ਦੇਵਗਨ ਦੀ ਫਿਲਮ ਰੇਡ 16 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਦੇ ਵਿਚ ਅਜੇ ਦੇਵਗਨ ਦੇ ਨਾਲ ਇਲਿਆਣਾ ਡਿਕਰੁਜ਼ ਵੀ ਹਨ ।

Comments

comments

Share This Post

RedditYahooBloggerMyspace