ਜਲੰਧਰ ’ਚ ਹਾਫ਼ ਮੈਰਾਥਨ ਜਤਿੰਦਰ ਤੇ ਸੀਮਾ ਨੇ ਜਿੱਤੀ


ਜਲੰਧਰ ਵਿੱਚ ਹਾਫ ਮੈਰਾਥਨ ਵਿੱਚ ਹਿੱਸਾ ਲੈਂਦੀਆਂ ਹੋਈਆਂ ਲੜਕੀਆਂ।

ਜਲੰਧਰ : ਸੀ.ਟੀ ਗਰੁਪ ਸੰਸਥਾ ਵੱਲੋਂ 11 ਵੀ ਹਾਫ਼ ਮੈਰਾਥਨ ਕਰਵਾਈ ਗਈ। ਇਸ 21 ਕਿਲੋਮੀਟਰ ਲੰਬੀ ਦੌੜ ਵਿੱਚ ਜਤਿੰਦਰ ਸਿੰਘ ਅਤੇ ਸੀਮਾ ਨੇ ਪਹਿਲਾ ਸਥਾਨ ਹਾਸਲ ਕਰਕੇ 25,000 ਦਾ ਨਗਦ ਇਨਾਮ ਜਿਤਿਆ। ਇਸੇ ਤਰ੍ਹਾਂ ਜਤਿੰਦਰ ਸਿੰਘ ਅਤੇ ਵਾਹਿਦਾ ਰਹਿਮਾਨ ਨੇ ਦੂਜਾ ਸਥਾਨ ਹਾਸਿਲ ਕਰ 11,000 ਅਤੇ ਵਿਵੇਕ ਕੁਮਾਰ ਤੇ ਅਰਪਿਤਾ ਨੇ ਤੀਜਾ ਸਥਾਨ ਹਾਸਿਲ ਕਰ 51,00 ਰੁਪਏ ਦਾ ਇਨਾਮ ਅਪਣੇ ਨਾਮ ਕੀਤਾ। ਪੁਰਸ਼ ਅਤੇ ਮਹਿਲਾ ਵਰਗ ਦੇ ਸੱਤ ਵਿਜੇਤਾਵਾਂ ਨੂੰ 2100 ਰੁਪਏ ਦੇ ਇਨਾਮ ਨਾਲ ਨਵਾਜ਼ਿਆ ਗਿਆ। ਸਵੇਰੇ 6 ਵਜੇ ਸ਼ੁਰੂ ਹੋਈ ਇਸ ਹਾਫ਼ ਮੈਰਾਥਨ ਵਿੱਚ ਕਰੀਬੀ 5000 ਤੋਂ ਵੱਧ ਭਾਗੀਦਾਰ ਸ਼ਾਮਿਲ ਸਨ। ਸ਼ਾਹਪੁਰ ਕੈਂਪਸ ਤੋਂ ਸ਼ੁਰੂ ਹੋਈ ਇਹ ਦੌੜ ਮਕਸੂਦਾਂ ਦੇ ਸੀ.ਟੀ ਕੈਂਪਸ ਵਿੱਚ ਆ ਕੇ ਸੰਪਨ ਹੋਈ। ਇਸ ਦੌੜ ਵਿੱਚ ਕੀਨੀਆ ਸਮੇਤ ਜੰਮੂ ਕਸ਼ਮੀਰ,ਹਿਮਾਚਲ, ਹਰਿਆਣਾ, ਯੂ.ਪੀ ਅਤੇ ਪੰਜਾਬ ਦੇ ਲੋਕਾਂ ਨੇ ਸ਼ਾਮੂਲੀਅਤ ਕੀਤੀ।
ਮੈਰਾਥਨ ਦੀ ਸ਼ੁਰੂਆਤ ਪ੍ਰਸਿੱਧ ਬ੍ਰਿਟਿਸ਼ ਅਦਾਕਾਰਾ ਪੀਪਾ ਹਿਊਜ਼ਸ, ਵਿਸ਼ਵ ਰਿਕਾਰਡ ਧਾਰਕ 101 ਸਾਲਾ ਬਜ਼ੁਰਗ ਐਥਲੀਟ ਮਾਨ ਕੌਰ, ਫੌਜਾ ਸਿੰਘ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਜ਼ਰ ਸਿੰਘ ਨੇ ਸੀਟੀ ਗਰੁੱਪ ਸੰਸਥਾ ਦੇ ਸ਼ਾਹਪੁਰ ਕੈਂਪਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਮੈਰਾਥਨ ਨੂੰ ਲੀਡ ਵੀ ਕੀਤਾ।

ਮਾਨ ਕੌਰ ਨੇ ਕਿਹਾ ਕਿ ਉਹ ਪਹਿਲਾ ਵੀ ਕਈ ਮੈਰਾਥਨ ਵਿੱਚ ਭਾਗ ਲੈ ਚੁੱਕੀ ਹੈ ਪਰ ਸੀਟੀ ਹਾਫ ਮੈਰਾਥਨ ਸਿਹਤ ਦੇ ਨਾਲ-ਨਾਲ ਜ਼ਰੂਰਤਮੰਦਾਂ ਦੀ ਮੱਦਦ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਰੇਸ ਫਾਰ ਚੈਰਿਟੀ ਵਿੱਚ ਪ੍ਰਿਆਸ ਸਕੂਲ (ਸਪੈਸ਼ਲ ਵਿਦਿਆਰਥੀਆਂ ਲਈ ਸਕੂਲ) ਦੇ ਸਰੀਰਕ ਰੂਪ ਤੋਂ ਅਸਮਰੱਥ ਵਿਦਿਆਰਥੀਆਂ ਲਈ 100 ਮੀਟਰ ਦੀ ਸਪੈਸ਼ਲ ਰੇਸ ਸੀਟੀ ਮਕਸੂਦਾਂ ਵਿਖੇ ਅਯੋਜਿਤ ਕੀਤੀ ਗਈ।

Comments

comments

Share This Post

RedditYahooBloggerMyspace