ਹਾਦਸੇ ਵਿੱਚ ਪਰਿਵਾਰ ਦੇ 3 ਜੀਅ ਹਲਾਕ

ਆਦਮਪੁਰ ਦੋਆਬਾ : ਕਾਰ ਅਤੇ ਐਕਟਿਵਾ ਦੀ ਟੱਕਰ ਵਿੱਚ ਐਕਟਿਵਾ ਸਵਾਰ ਆਦਮਪੁਰ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਐਸਆਈ ਹਰਜਿੰਦਰ ਸਿੰਘ ਚੌਕੀ ਇੰਚਾਰਜ ਮੰਡਿਆਲਾ ਨੇ ਦੱਸਿਆ ਕਿ ਆਦਮਪੁਰ ਤੋਂ ਮੋਹਿਤ ਆਵਲ (35) ਪੁੱਤਰ ਬਲਦੇਵ ਰਾਜ (ਨਿਊਜ਼ ਪੇਪਰ ਏਜੰਟ ਆਦਮਪੁਰ), ਉਸ ਦੀ ਪਤਨੀ ਡਿੰਪਲ (32) ਅਤੇ ਉਨ੍ਹਾਂ ਦੀ 4 ਸਾਲਾ ਬੱਚੀ ਮਾਨਿਆ ਸਾਰੇ ਵਾਸੀ ਆਦਮਪੁਰ, ਮਾਤਾ ਦੇ ਦਰਸ਼ਨਾਂ ਲਈ ਸਵੇਰੇ ਐਕਟਿਵਾ ਨੰਬਰ ਪੀ ਬੀ-08 ਡੀ ਡਬਲਿਯੂ 0148 ਉੱਤੇ ਹੁਸ਼ਿਆਰਪੁਰ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੰਬਰ ਪੀਬੀ-02 ਬੀਜੀ 4544 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ਮੌਕੇ ਕਾਰ ਨਾਲ ਲੱਗਦੇ ਖ਼ਤਾਨਾਂ ਵਿੱਚ ਪਲਟ ਗਈ ਅਤੇ ਐਕਟਿਵਾ ਵੀ ਦਰੱਖ਼ਤਾਂ ਨਾਲ ਜਾ ਟਕਰਾਇਆ। ਇਸ ਹਾਦਸੇ ਮੌਕੇ ਬੱਚੀ ਮਾਨਿਆ ਮੌਕੇ ਉੱਤੇ ਹੀ ਦਮ ਤੋੜ ਗਈ ਜਦ ਕਿ ਮੋਹਿਤ ਆਵਲ ਅਤੇ ਡਿੰਪਲ ਦੀ ਵੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਕਾਰ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੀ ਸੀ, ਵਿੱਚ ਦੋ ਔਰਤਾਂ, ਦੋ ਪੁਰਸ਼, ਇੱਕ ਬੱਚਾ ਤੇ ਡਰਾਈਵਰ ਸਵਾਰ ਸੀ। ਇਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Comments

comments

Share This Post

RedditYahooBloggerMyspace