ਗਰਮੀਆਂ ‘ਚ ਸਭ ਤੋਂ ਵਧੀਆ ਹੈ ਵਾਟਰਮੇਲਨ ਸਮੂਥੀ

ਗਰਮੀਆਂ ਵਿਚ ਸਰੀਰ ਨੂੰ ਠੰਢਕ ਪਹੁੰਚਾਉਣ ਲਈ ਜੇਕਰ ਸਮੂਥੀ ਪੀਣ ਦਾ ਮਨ ਹੈ ਤਾਂ ਵਾਟਰਮੇਲਨ ਸਮੂਥੀ ਸਭ ਤੋਂ ਬੈਸਟ ਹੈ। ਇਹ ਪੀਣ ਵਿਚ ਬਹੁਤ ਟੇਸਟੀ ਅਤੇ ਬਣਾਉਣ ਵਿਚ ਵੀ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।

ਸਮੱਗਰੀ—
ਤਰਬੂਜ਼ – 2 ਕੱਪ
ਕੇਲਾ – 1/2
ਵੇਨੀਲਾ ਦਹੀਂ – 1/2 ਕਪ
ਚੀਨੀ – 1/2 ਚੱਮਚ
ਪੁਦੀਨਾ – 4-5 ਪੱਤੇ
ਵਿਧੀ—
1. ਸਭ ਤੋਂ ਪਹਿਲਾਂ ਤਰਬੂਜ਼ ਦੇ ਬੀਜ ਕੱਢ ਲਓ।
2. ਹੁਣ ਸਾਰੀ ਸਮੱਗਰੀ ਨੂੰ ਬਲੈਂਡਰ ਵਿਚ ਪਾ ਕੇ ਬਲੈਂਡ ਕਰ ਲਓ।
3. ਇਸ ਨੂੰ ਗਿਲਾਸ ਵਿਚ ਕੱਢ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Comments

comments

Share This Post

RedditYahooBloggerMyspace