ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਸਮਾਗਮ

ਯੂਬਾ ਸਿਟੀ ( ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਵਿਖੇ ਗੁਰੂ ਘਰ ਦੇ ਸ਼ਰਧਾਲੂ ਪਰਿਵਾਰ ਬਾਸੀ ਪਰਿਵਾਰ, ਸਹੋਤਾ ਪਰਿਵਾਰ, ਕੰਦੋਲਾ ਪਰਿਵਾਰ, ਸੰਧੂ ਪਰਿਵਾਰ, ਨਾਗਰਾ ਪਰਿਵਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਵਿਸਾਖੀ (ਖ਼ਾਲਸਾ ਸਾਜਨਾ ਦਿਵਸ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਮਨਾਇਆ ਗਿਆ।

23 ਮਾਰਚ ਨੂੰ ਅਖੰਡ ਪਾਠ ਅਰੰਭ ਹੋਏ ਤੇ 25 ਮਾਰਚ ਨੂੰ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਪ੍ਰਿਤਪਾਲ ਸਿੰਘ, ਬੀਬੀ ਲੋਚਨਾ ਰਾਏ, ਭਾਈ ਹੀਰਾ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਭਾਈ ਗੁਰਦੀਪ ਸਿੰਘ ਹੀਰਾ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਤੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ। ਗੁਰੂ ਦੇ ਲੰਗਰ ਅਤੁੱਟ ਵਰਤੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਕਤ ਪਰਿਵਾਰਾਂ ਨੂੰ ਸਿਰੋਪੇ ਬਖਸ਼ਿਸ਼ ਕੀਤੇ ਗਏ।

ਸ. ਗੁਰਪ੍ਰੀਤ ਸਿੰਘ ਤੇ ਬੀਬੀ ਰਾਜਵਿੰਦਰ ਕੌਰ ਦੇ ਮਾਤਾ ਪਿਤਾ ਸ. ਗੁਰਪਾਲ ਸਿੰਘ ਤੇ ਬੀਬੀ ਮਨਪ੍ਰੀਤ ਕੌਰ ਨੂੰ ਪੰਜਾਬ ਤੋਂ ਅਮਰੀਕਾ ਆਉਣ ਦੀ ਖ਼ੁਸ਼ੀ ਵਿੱਚ ਸਿਰਪਾਓ ਬਖਸ਼ਿਸ਼ ਕੀਤੇ ਗਏ। ਗੁਰੂ ਘਰ ਦੇ ਪ੍ਰਧਾਨ ਸ. ਦਲਵਿੰਦਰ ਸਿੰਘ ਰੱਲ੍ਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Comments

comments

Share This Post

RedditYahooBloggerMyspace