Kevin De Leon ਲਈ ਫ਼ੰਡਰੇਜ਼ਿੰਗ ਦਾ ਆਯੋਜਨ

ਕੈਲੀਫੋਰਨੀਆ ਦੇ ਸੀਨੇਟਰ Kevin De Leonਲਈ ਸਿੱਖ ਭਾਈਚਾਰੇ ਵੱਲੋਂ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ। ਖੲਵਨਿ ਧੲ ਲ਼ੲੋਨ 5 ਜੂਨ ਨੂੰ ਹੋਣ ਵਾਲੀ ਚੋਣ ਵਿਚ ਅਮਰੀਕੀ ਸੀਨੇਟ ਦੇ ਉਮੀਦਵਾਰ ਹਨ। ਉਨ੍ਹਾਂ ਨੇ ਸਿੱਖ ਗੁਰਦੁਆਰਾ ਸੈਨ ਹੋਜ਼ੇ ਵੱਲੋਂ ਦਿੱਤੇ ਗਏ ਤੋਹਫ਼ੇ, ਕ੍ਰਿਪਾਨ ਨੂੰ ਆਪਣੇ ਸੈਕਰਾਮੈਂਟੋ ਸਿਥਤ ਦਫ਼ਤਰ ਵਖੇ ਸੁਸ਼ੋਭਿਤ ਕੀਤਾ ਹੋਇਆ ਹੈ।

ਫ਼ੰਡ ਰੇਜਿੰਗ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ Kevin De Leon ਸਭ ਪਰਵਾਸੀ ਭਾਈਚਾਰਿਆਂ ਨਾਲ ਖੜ੍ਹਦੇ ਹਨ। ਉਹ ਪਰਿਵਾਰਾਂ ਨੂੰ ਇਕੱਠਾ ਰੱਖਣ ਦੇ ਪੱਖ ‘ਚ ਖੜ੍ਹਦੇ ਹਨ। ਪਛਾਣ ਦੀ ਗ਼ਲਤੀ ਤੋਂ ਸਾਡੇ ਭਾਈਚਾਰੇ ਵਿਰੁੱਧ ਉਪਜਦੇ ਨਫ਼ਰਤੀ ਅਪਰਾਧਾਂ ਦੇ ਵਿਰੁੱਧ ਵੀ ਉਹ ਸਾਡੇ ਨਾਲ ਖੜ੍ਹਦੇ ਹਨ। ਉਨ੍ਹਾਂ ਕੈਲੀਫੋਰਨੀਆ ਤੋਂ ਅਗਲੇ ਅਮਰੀਕੀ ਸੈਨੇਟਰ ਬਣਨ ਲਈ Kevin De Leon ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਫੰਡਰੇਜ਼ਰ ਨੂੰ ਪ੍ਰੀਤਮ ਸਿੰਘ ਗਰੇਵਾਲ ਦੇ ਘਰ ਆਯੋਜਤ ਕੀਤਾ ਗਿਆ ਸੀ।

Comments

comments

Share This Post

RedditYahooBloggerMyspace