ਖਿਡਾਰੀਆਂ ਦੇ ਰਿਹਾਇਸ਼ੀ ਖੇਤਰ ਕੋਲੋਂ ਮਿਲੀਆਂ ਸਰਿੰਜਾਂ ਦੀ ਜਾਂਚ ਸ਼ੁਰੂ


ਰਾਸ਼ਟਰਮੰਡਲ ਖੇਡ ਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗਰੇਮਬਰਗ।

ਸਿਡਨੀ : ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਰਾਸ਼ਟਰਮੰਡਲ ਖੇਡਾਂ ਬੁੱਧਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਖੇਡ ਪਿੰਡ ਵਿੱਚ ਭਾਰਤੀ ਖਿਡਾਰੀਆਂ ਦੇ ਰਿਹਾਇਸ਼ੀ ਖੇਤਰ ਨੇਡ਼ਿਓਂ ਸਰਿੰਜਾਂ, ਸੂਈਆਂ ਅਤੇ ਸ਼ੀਸ਼ੀਆਂ ਮਿਲਣ ਕਾਰਨ ਕਈ ਤਰ੍ਹਾਂ ਦੇ ਸ਼ੰਕੇ ਖਡ਼੍ਹੇ ਹੋਏ ਹਨ। ਇਸ ਮਾਮਲੇ ’ਤੇ ਆਸਟਰੇਲੀਆ ਨੇ ਰਿਹਾਇਸ਼ੀ ਖੇਤਰ ਅਤੇ ਐਥਲੀਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਮੰਡਲ ਖੇਡ ਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗਰੇਮਬਰਗ ਨੇ ਕਿਹਾ ਕਿ ਖਿਡਾਰੀਆਂ ਦੀ ਠਹਿਰ ਵਾਲੇ ਇਲਾਕੇ ਵਿੱਚੋਂ ਸਰਿੰਜਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ, ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 15 ਅਪਰੈਲ ਤਕ ਚੱਲਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੀਟਾਂ ਲਈ ‘ਕੋਈ-ਸੂਈ’ ਨੀਤੀ ਨਹੀਂ ਹੈ ਅਤੇ ਡੋਪਿੰਗ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਸੇ ਖਿਡਾਰੀ ਦਾ ਨਾਮ ਨਹੀਂ ਲਿਆ। ਦੂਜੇ ਪਾਸੇ, ਭਾਰਤ ਨੇ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਭਾਰਤ ਦੇ ਟੀਮ ਦੇ ਮੈਨੇਜਰ ਅਜੈ ਨਾਰੰਗ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਸਰਿੰਜਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਕਿਹਾ, ‘‘ਰਿਪੋਰਟ ਮਿਲਣ ਮਗਰੋਂ, ਮੈਂ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਆਸਟਰੇਲੀਅਨ ਪੁਲੀਸ ਨਾਲ ਤੁਰੰਤ ਮੈਡੀਕਲ ਕਮਿਸ਼ਨ ਦੇ ਦਫ਼ਤਰ ਵਿੱਚ ਜਾਂਚ ਲਈ ਗਿਆ। ਉਥੇ ਪਈ ਬੋਤਲ ਨੂੰ ਅਸੀਂ ਬਿਲਕੁਲ ਨਹੀਂ ਖੋਲ੍ਹਿਆ। ਇਸ ਕੰਪਲੈਕਸ ਵਿੱਚ ਹੋਰ ਮੁਲਕਾਂ ਦੇ ਖਿਡਾਰੀ ਵੀ ਰਹਿੰਦੇ ਹਨ।’’

Comments

comments

Share This Post

RedditYahooBloggerMyspace