ਯੂਬਾ ਸਿਟੀ ਇੰਡੋ ਅਮਰੀਕਨ ਐਸੋਸੀਏਸ਼ਨ ਨੇ ਚਿਲਡਰਨ’ਜ਼ ਹੋਪ ਫੋਸਟਰ ਫੈਮਿਲੀ ਏਜੰਸੀ ਨਾਲ ਹੱਥ ਮਿਲਾਇਆ

YSIABA Chuldren's Hopeਯੂਬਾ ਸਿਟੀ (ਸੁਰਿੰਦਰ ਮਹਿਤਾ) : ਯੂਬਾ ਸਿਟੀ ਇੰਡੋ ਅਮਰੀਕਨ ਐਸੋਸੀਏਸ਼ਨ ਯੂਬਾ ਸਿਟੀ ਵਿੱਚ ਇੱਕ ਗੈਰ ਸਰਕਾਰੀ ਸੰਸਥਾ ਹੈ ਜਿਸਦਾ ਉਦੇਸ਼ ਯੂਬਾ ਸਿਟੀ ਅਤੇ ਨੇੜਲੇ ਇਲਾਕਿਆਂ ਦੇ ਬੱਚਿਆਂ ਦੀਆਂ ਸਹਾਇਤਾ ਕਰਨਾ ਹੈ। ਹਾਲ ਹੀ ਵਿੱਚ ਗਰਿਡਲੀ ਦੀ ਇੱਕ ਗੈਰ-ਲਾਭਕਾਰੀ ਸੰਸਥਾ ਚਿਲਡਰਨ’ਜ਼ ਹੋਪ ਫੋਸਟਰ ਫੈਮਿਲੀ ਏਜੰਸੀ ਨਾਲ ਭਾਗੀਦਾਰੀ ਕੀਤੀ ਹੈ। ਏਜੰਸੀ ਦਾ ਮਿਸ਼ਨ ਦੇਖਭਾਲ, ਦਇਆ, ਸਮਝ ਅਤੇ ਸੇਵਾ ਪੇਸ਼ੇ ਦੇ ਪੱਧਰ ਰਾਹੀਂ ਪ੍ਰਦਾਨ ਕਰਨਾ ਅਤੇ ਬੱਚਿਆਂ ਦੇ ਸਵੈ ਨੂੰ ਸਮਰਪਿਤ ਕਰਨ ਲਈ ਮਾਰਗ ਦਰਸ਼ਨ ਪ੍ਰਦਾਨ ਕਰਨਾ ਹੈ। 28 ਮਾਰਚ ਨੂੰ YSIABA ਨੇ ਚਿਲਡਰਨ’ਜ਼ ਹੋਪ ਫੋਸਟਰ ਫੈਮਿਲੀ ਏਜੰਸੀ ਨੂੰ ਪੰਜ ਬੱਚਿਆ ਦੇ ਡਰਾਈਵਿੰਗ ਲੈਸਨ ਲਈ ਡੋਨੇਸ਼ਨ ਦਿੱਤੀ। ਏਜੰਸੀ ਅਤੇ ਯੂਬਾ ਸ਼ਟਰ ਸੰਸਥਾ ਨੇ ਇਸ ਖੇਤਰ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਲੱਗ-ਅਲੱਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ 2017 ‘ਚ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਸੀ।

ਕ੍ਰਿਸਮਿਸ ਮੌਕੇ ਯੂਬਾ ਸ਼ਟਰ ਸੰਸਥਾ ਨੇ ਏਜੰਸੀਆਂ ਦੇ ਰਾਹੀਂ ਹਰ ਉਮਰ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਲਗਭਗ 20 ਬਾਈਕ ਦਿੱਤੇ ਸਨ। ਸੰਸਥਾ ਵੱਲੋਂ ਭਵਿੱਖ ਵਿੱਚ ਵੀ ਬੱਚਿਆ ਨੂੰ ਨੋਟਬੁੱਕ, ਬੈਕਪੈਕਸ, ਪੈਨਸਿਲਾਂ, ਵਰਗੀਆਂ ਜ਼ਰੂਰੀ ਚੀਜ਼ਾਂ ਉਪਲੱਬਧ ਕਰਵਾਈਆਂ ਜਾਣਗੀਆਂ।

ਸੰਗਠਨ ਦਾ ਮਕਸਦ ਇਲਾਕੇ ਦੇ ਬੱਚਿਆ ਦੀ ਸਹਾਇਤਾ ਲਈ ਹੋਰ ਵੀ ਗੈਰ-ਲਾਭਕਾਰੀ ਸੰਗਠਨਾਂ ਨਾਲ ਗੱਠਜੋੜ ਕਰਨਾ ਹੈ। ਸੰਸਥਾ ਨੇ ਸੱਦਾ ਦਿੱਤਾ ਹੈ ਕਿ ਜੇ ਕੋਈ ਵੀ ਵਪਾਰਕ ਅਦਾਰਾ ਜਾਂ ਸੰਗਠਨ ਉਕਤ ਮਕਸਦ ਵਿੱਚ ਰੁਚੀ ਰੱਖਦਾ ਹੈ ਤਾਂ ਯੂਬਾ ਸ਼ਟਰ ਇੰਡੋ ਅਮਰੀਕਨ ਬਿਜਨਿਸ਼ ਐਸੋਸੀਏਸ਼ਨ ਨਾਲ 530) 301-2758 ਜਾਂ 530-870-4564 ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।

Comments

comments

Share This Post

RedditYahooBloggerMyspace