ਹੈਂਡਬਾਲ: ਪੰਜਾਬ ਤੇ ਚੰਡੀਗੜ੍ਹ ਵੱਲੋਂ ਜਿੱਤਾਂ ਦਰਜ

ਹੈਂਡਬਾਲ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਡਿਪਟੀ ਕਮਾਂਡੈਂਟ ਜਗਤਪ੍ਰੀਤ ਸਿੰਘ ਅਤੇ ਹੋਰ।

ਅੰਮਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਚੱਲ ਰਹੀ ਚਾਰ ਰੋਜ਼ਾ ਕੌਮੀ ਮਹਿਲਾ-ਪੁਰਸ਼ 32ਵੀਂ ਫੈਡਰੇਸ਼ਨ ਕੱਪ ਹੈਂਡਬਾਲ ਚੈਪੀਅਨਸ਼ਿਪ ਦੇ ਦੂਜੇ ਦਿਨ ਸੰਘਰਸ਼ਮਈ ਮੁਕਾਬਲਿਆਂ ਦੌਰਾਨ ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਤੇ ਸੀਆਈਐਸਐਫ ਨੇ ਜਿੱਤਾਂ ਦਰਜ ਕੀਤੀਆਂ ਹਨ। ਅੱਜ ਦੇ ਮੁਕਾਬਲੇ ਏਡੀਸੀਪੀ-1 ਲਖਬੀਰ ਸਿੰਘ, 9 ਪੀਏਪੀ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਜਗਤਪ੍ਰੀਤ ਸਿੰਘ ਤੇ ਉਘੇ ਖੇਡ ਪ੍ਰਮੋਟਰ ਰਛਪਾਲ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਸ਼ੁਰੂ ਕੀਤੇ। ਪੁਰਸ਼ ਵਰਗ ਦੇ ਪਹਿਲੇ ਮੈਚ ਵਿੱਚ ਪੰਜਾਬ ਨੇ ਸੀਆਈਐਸਐਫ ਨੂੰ, ਮੱਧ ਪ੍ਰਦੇਸ਼ ਨੇ ਯੂਪੀ ਨੂੰ, ਦਿੱਲੀ ਨੇ ਐਸਐਸਬੀ ਨੂੰ, ਜਦੋਂਕਿ ਚੰਡੀਗੜ੍ਹ ਨੇ ਝਾਰਖੰਡ ਨੂੰ ਹਰਾਇਆ। ਮਹਿਲਾਵਾਂ ਦੇ ਵਰਗ ਵਿੱਚ ਪੰਜਾਬ ਨੇ ਤਾਮਿਲਨਾਡੂ ਨੂੰ, ਸੀਆਈਐਸਐਫ ਨੇ ਕੇਰਲਾ ਨੂੰ ਹਰਾ ਕੇ ਜਿੱਤਾਂ ਦਰਜ ਕੀਤੀਆਂ। ਇਸ ਮੌਕੇ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਸਾਈਂ ਕੋਚ ਬਲਦੀਪ ਸਿੰਘ ਸੋਹੀ, ਪਰਮਜੀਤ ਸਿੰਘ ਰੰਧਾਵਾ ਤੇ ਹਰਵੰਤ ਸਿੰਘ ਭੁੱਲਰ ਤੋਂ ਇਲਾਵਾ ਚਰਨਜੀਤ ਸਿੰਘ, ਹੈਪੀ ਰੇਲਵੇ, ਗੋਪੀ ਵਡਾਲੀ, ਰਾਜਬੀਰ ਸਿੰਘ ਬਾਊ, ਗਗਨਦੀਪ ਕੌਰ, ਅਮਰਜੀਤ ਕੌਰ ਸੋਹੀ, ਗੁਰਮੀਤ ਸਿੰਘ ਸੰਧੂ ਤੇ ਸੁਭਾਸ਼ ਸਹਿਗਲ ਆਦਿ ਹਾਜ਼ਰ ਸਨ।

Comments

comments

Share This Post

RedditYahooBloggerMyspace