ਅੰਟਾਰਕਟਿਕਾ ‘ਚ ਵਿਗਿਆਨੀਆਂ ਨੇ ਕੰਪਿਊਟਰ ਨਾਲ ਕੀਤੀ ਖੇਤੀ

ਵਾਸ਼ਿੰਗਟਨ :  ਅੰਟਾਰਕਟਿਕਾ ਦੁਨੀਆ ਦੀ ਸਭ ਤੋਂ ਠੰਢੀ ਥਾਂ ਹੈ ਇਸ ਲਈ ਇਥੇ ਖੇਤੀ ਕਰਨ ਦੇ ਬਾਰੇ ‘ਚ ਕੋਈ ਸੋਚ ਵੀ ਨਹੀਂ ਸਕਦਾ। ਇਹ ਇਕ ਅਜਿਹੀ ਥਾਂ ਹੈ ਜਿੱਥੇ ਨਾ ਤਾਂ ਮਿੱਟੀ ਹੁੰਦੀ ਹੈ ਅਤੇ ਨਾ ਹੀ ਸੂਰਜ ਦੀ ਰੌਸ਼ਨੀ। ਨਾਲ ਹੀ ਇਥੇ ਪੂਰੇ ਸਾਲ ਬਰਫਬਾਰੀ ਵੀ ਹੁੰਦੀ ਰਹਿੰਦੀ ਹੈ। ਅਜਿਹੇ ‘ਚ ਇਥੇ ਸਬਜ਼ੀਆਂ ਉਗਾਉਣਾ ਨਾਮੁਮਕਿਨ ਜਿਹਾ ਲੱਗਦਾ ਹੈ। ਪਰ ਜਰਮਨੀ ਦੇ ਵਿਗਿਆਨਕਾਂ ਨੇ ਇਸ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਕਰ ਲਿਆ ਹੈ। ਉਨ੍ਹਾਂ ਨੇ ਅੰਟਾਰਕਟਿਕਾ ‘ਤ -100 ਡਿਗਰੀ ਤਾਪਮਾਨ ‘ਚ ਵੀ ਪਹਿਲੀ ਵਾਰ ਹਰੀ ਸਜ਼ਬੀਆਂ ਉਗਾਈਆਂ ਹਨ।
ਵਿਗਿਆਨੀਆਂ ਨੇ ਇਕ ਖਾਸ ਲੈਬ ਬਣਾ ਕੇ 3.6 ਕਿਲੋ ਹਰੀ ਪੱਤੇਦਾਰ ਸਬਜ਼ੀਆਂ ਉਗਾਈਆਂ। ਜਿਸ ‘ਚ 18 ਖੀਰੇ ਅਤੇ 70 ਮੂਲੀਆਂ ਵੀ ਸ਼ਾਮਲ ਹਨ। ਖੇਤੀ ਲਈ ਵਿਗਿਆਨਕਾਂ ਨੇ ਜਰਮਨ ਏਅਰੋਸਪੇਸ ਰਿਸਰਚ ਸਟੇਸ਼ਨ (ਜੀ. ਏ. ਆਰ. ਐੱਸ.) ਨਾਇਆਮਾਰ ਥ੍ਰੀ ਕੋਲ 400 ਮੀਟਕ ਲੰਬਾ ਇਕ ਗ੍ਰੀਨ ਹਾਊਸ ਚੈਂਬਰ ਬਣਾਇਆ। ਇਸ ਦੇ ਲਈ ਵਿਗਿਆਨਕਾਂ ਨੇ ਇਕ ਖਾਸ ਤਰ੍ਹਾਂ ਦਾ ਪੋਸ਼ਕ ਘੋਲ ਬਣਾਇਆ ਸੀ। ਜਿਸ ਨੂੰ ਕੰਪਿਊਟਰ ਵੱਲੋਂ ਕੰਟਰੋਲ ਕੀਤਾ ਜਾਂਦਾ ਸੀ। ਕੁਝ ਮਿੰਟਾਂ ਦੇ ਵਿਚਾਲੇ ਇਸ ਦਾ ਛਿੜਕਾਅ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਚੈਂਬਰ ‘ਚ ਲਾਲ, ਨੀਲੀ, ਅਤੇ ਹਰੀ ਐੱਲ. ਈ. ਡੀ. ਲਾਈਟਾਂ ਅਤੇ 42 ਲੈਂਪਸ ਵੀ ਲਾਈਆਂ ਗਈਆਂ।

PunjabKesari

ਜੀ. ਏ. ਆਰ. ਐੱਸ. ਨਾਲ ਜੁੜੇ ਪਾਲ ਸਾਬੇਲ ਨੇ ਦੱਸਿਆ ਕਿ ਸਬਜ਼ੀ ਉਗਾਉਣ ਲਈ ਬੀਜ਼ਾਂ ਨੂੰ ਫਰਵਰੀ ‘ਚ ਬੋਇਆ ਗਿਆ ਸੀ। ਉਦੋਂ ਤੋਂ ਹੀ ਸਬਜ਼ੀਆਂ ਦੇ ਇਨ੍ਹਾਂ ਪੌਦਿਆਂ ਦੇ ਵਧਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਸੀਂ ਹਰ ਹਫਤੇ 4-5 ਕਿਲੋਂ ਟਮਾਟਰ, ਮੂਲੀ, ਮਿਰਚ ਅਤੇ ਹੋਰ ਪੱਤੇਦਾਰ ਸਬਜ਼ੀਆਂ ਉਗਾਉਣ ‘ਚ ਸਫਲ ਹੋਣਗੇ।

ਜ਼ਿਕਰਯੋਗ ਹੈ ਕਿ ਨਾਇਆਮਾਯਰ ਸਟੇਸ਼ਨ 10 ਮਹੀਨੇ ਤੱਕ ਦੁਨੀਆ ਤੋਂ ਕਟਿਆ ਰਹਿੰਦਾ ਹੈ। ਇਥੇ ਵਿਗਿਆਨਕਾਂ ਨੂੰ ਖਾਣ ਨਾਲ ਸਬੰਧਿਤ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈਂਦਾ ਹੈ ਅਤੇ ਜੋ ਵੀ ਖਾਣ ਦਾ ਸਮਾਨ ਉਹ ਆਪਣੇ ਨਾਲ ਲਿਆਉਂਦੇ ਹਨ ਉਨ੍ਹਾਂ ਨੂੰ ਉਸ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਪਰ ਇਸ ਪ੍ਰਾਜੈਕਟ ਨਾਲ ਵਿਗਿਆਨਕਾਂ ਨੂੰ ਇਕ ਨਵੀਂ ਉਮੀਦ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਤੋਂ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ ਦਾ ਇਸਤੇਮਾਲ ਉਹ ਚੰਨ ਅਤੇ ਮੰਗਲ ਦੇ ਵੱਖ-ਵੱਖ ਅਭਿਆਨਾਂ ‘ਚ ਕਰਨਗੇ।

Comments

comments

Share This Post

RedditYahooBloggerMyspace