ਆਈਪੀਐਲ: ਆਨਲਾਈਨ ਟਿਕਟਾਂ ਵਾਲੇ ਦਰਸ਼ਕ ਹੋਏ ‘ਆਊਟ’

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦੇ ਅੱਜ ਹੋਏ ਮੈਚ ਵਿੱਚ ਆਨਲਾਈਨ ਟਿਕਟਾਂ ਬੁੱਕ ਕਰਾਉਣ ਵਾਲਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਵੱਲੋਂ ਜ਼ਿਆਦਾਤਰ ਟਿਕਟਾਂ ਪੇਟੀਐਮ ਉੱਤੇ ਬੁੱਕ ਕਰਾਈਆਂ ਗਈਆਂ ਸਨ। ਸੈਂਕੜੇ ਦਰਸ਼ਕ ਆਪਣੀਆਂ ਬੁੱਕ ਕਰਾਈਆਂ ਟਿਕਟਾਂ ਦੇ ਪ੍ਰਿੰਟ ਲੈਣ ਲਈ ਇੱਧਰ ਉੱਧਰ ਭਟਕਦੇ ਰਹੇ ਤੇ ਉਨ੍ਹਾਂ ਦੇ ਮੈਚ ਦਾ ਸੁਆਦ ਵੀ ਬੇਸੁਆਦਾ ਹੋ ਗਿਆ। ਬਹੁਤੇ ਦਰਸ਼ਕ ਤਾਂ ਅੱਧੇ ਸਮੇਂ ਤੱਕ ਸਟੇਡੀਅਮ ਤੋਂ ਬਾਹਰ ਹੀ ਰਹੇ।

ਆਨਲਾਈਨ ਟਿਕਟਾਂ ਬੁੱਕ ਕਰਾਉਣ ਵਾਲਿਆਂ ਨੂੰ ਪੇਟੀਐਮ ਦਾ ਅਮਲਾ ਫ਼ੇਜ਼-9 ਦੀ ਮਾਰਕੀਟ ਦੇ ਇੱਕ ਬੂਥ ਵਿੱਚ ਬੈਠ ਕੇ ਪ੍ਰਿੰਟ ਕੱਢ ਕੇ ਦੇ ਰਿਹਾ ਸੀ। ਇਥੇ ਸਿਰਫ਼ ਛੇ ਕਰਮਚਾਰੀ ਹੀ ਸਨ ਤੇ ਟਿਕਟਾਂ ਦੇ ਪ੍ਰਿੰਟ ਲੈਣ ਵਾਲੇ ਸੈਂਕੜੇ ਦਰਸ਼ਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਮੈਚ ਦਾ ਸਮਾਂ ਹੋਣ ਅਤੇ ਟਿਕਟਾਂ ਦਾ ਪ੍ਰਿੰਟ-ਆਊਟ ਨਾ ਮਿਲਣ ਕਾਰਨ ਦਰਸ਼ਕ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਨੇ ਪੇਟੀਐਮ ਦੇ ਕਰਮਚਾਰੀਆਂ ਨਾਲ ਧੱਕਾ ਮੁੱਕੀ ਆਰੰਭ ਕਰ ਦਿੱਤੀ।

ਡੀਐਸਪੀ ਰਮਨਜੀਤ ਸਿੰਘ, ਥਾਣਾ ਸੁਹਾਣਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ, ਸੀਆਈਏ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਤੁਰੰਤ ਮੌਕੇ ’ਤੇ ਪੁੱਜੇ।
ਉਨ੍ਹਾਂ ਨੇ ਦਰਸ਼ਕਾਂ ਨੂੰ ਸ਼ਾਂਤ ਕੀਤਾ ਅਤੇ ਪੇਟੀਐਮ ਦੇ ਕਰਮਚਾਰੀਆਂ ਨੂੰ ਪ੍ਰਿੰਟ-ਆਊਟ ਤੋਂ ਬਿਨਾਂ ਹੀ ਦਰਸ਼ਕਾਂ ਦੇ ਮੋਬਾਈਲਾਂ ਉੱਤੇ ਆਏ ਕੋਡ ਦਾ ਹਵਾਲਾ ਦੇ ਕੇ ਐਂਟਰੀ ਕਰਾਉਣ ਲਈ ਆਖਿਆ। ਪੇਟੀਐਮ ਦੇ ਮੌਕੇ ’ਤੇ ਮੌਜੂਦ ਇੰਚਾਰਜ ਨੇ ਤੁਰੰਤ ਗੇਟ ਨੰਬਰ ਚਾਰ ’ਤੇ ਹੋਰਨਾਂ ਗੇਟਾਂ ਉੱਤੋਂ ਇਸ ਸਬੰਧੀ ਅਜਿਹਾ ਪ੍ਰਬੰਧ ਕੀਤਾ ਤੇ ਉਸ ਮਗਰੋਂ ਆਨਲਾਈਨ ਟਿਕਟਾਂ ਬੁੱਕ ਕਰਾਉਣ ਵਾਲਿਆਂ ਨੂੰ ਅੰਦਰ ਜਾਣਾ ਨਸੀਬ ਹੋਇਆ।

ਯੁਵਰਾਜ ਨੇ ਕੀਤਾ ਨਿਰਾਸ਼

ਮੈਚ ਦੌਰਾਨ ਪਹਿਲੀ ਵਿਕਟ ਡਿੱਗਣ ਮਗਰੋਂ ਯੁਵਰਾਜ ਕਰੀਜ਼ ਉੱਤੇ ਆਇਆ ਤਾਂ ਦਰਸ਼ਕਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਯੁਵਰਾਜ ਨੇ 22 ਗੇਂਦਾਂ ਵਿੱਚ ਸਿਰਫ਼ 12 ਰਨ ਬਣਾਏ ਤਾਂ ਦਰਸ਼ਕ ਕਾਫ਼ੀ ਮਾਯੂਸ ਹੋ ਗਏ।

Comments

comments

Share This Post

RedditYahooBloggerMyspace