ਪ੍ਰੀਤਮ ਸਿੰਘ ਸਿੰਗਾਪੁਰ ਦੀ ਵਰਕਰਜ਼ ਪਾਰਟੀ ਦੇ ਸਕੱਤਰ ਜਨਰਲ ਬਣੇ

ਸਿੰਗਾਪੁਰ : ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਕਾਨੂੰਨਸਾਜ਼ ਪ੍ਰੀਤਮ ਸਿੰਘ ਨੂੰ ਅੱਜ ਇੱਥੋਂ ਦੀ ਮੁੱਖ ਵਿਰੋਧੀ ਵਰਕਰਜ਼ ਪਾਰਟੀ ਦਾ ਨਿਰਵਿਰੋਧ ਸਕੱਤਰ ਜਨਰਲ ਚੁਣ ਲਿਆ ਗਿਆ ਹੈ। 41 ਸਾਲਾ ਪ੍ਰੀਤਮ ਸਿੰਘ ਵੈਟਰਨ ਐਮਪੀ ਲੋਅ ਥੀਆ ਖਿਆਂਗ 61 ਦੀ ਥਾਂ ਇਹ ਅਹੁਦਾ ਸੰਭਾਲਣਗੇ। ਮਈ 2011 ਵਿੱਚ ਪਾਰਲੀਮੈਂਟ ਲਈ ਚੁਣੇ ਜਾਣ ਤੋਂ ਬਾਅਦ ਪਾਰਟੀ ਦੀ ਦੋ ਸਾਲਾਂ ਮਗਰੋਂ ਕੇਂਦਰੀ ਐਗਜ਼ੈਕਟਿਵ ਕੌਂਸਲ ਦੀਆਂ ਚੋਣਾਂ ਮੌਕੇ ਪ੍ਰੀਤਮ ਸਿੰਘ ਨਿਰਵਿਰੋਧ ਸਹਾਇਕ ਸਕੱਤਰ ਜਨਰਲ ਚੁਣੇ ਗਏ ਸਨ। ਉਹ ਟਾਊਨ ਕੌਂਸਲ ਦੇ ਚੇਅਰਮੈਨ ਵੀ ਹਨ। ਉਹ ਸਿੰਗਾਪੁਰ ਦੇ ਉੱਤਰ-ਪੂਰਬੀ ਤੇ ਪੂਰਬੀ ਪੰਜ ਮੈਂਬਰੀ ਗਰੁੱਪ ਪ੍ਰਤੀਨਿਧ ਹਲਕੇ ਤੋਂ ਐਮਪੀ ਹਨ। ਲੋਅ 2001 ਤੋਂ ਇਸ ਅਹੁਦੇ ’ਤੇ ਚੱਲੇ ਆ ਰਹੇ ਹਨ ਤੇ ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਪਾਰਟੀ ਅਹੁਦੇ ਲਈ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ ਤਾਂ ਕਿ ਜਥੇਬੰਦੀ ਵਿੱਚ ਨਵੇਂ ਖ਼ੂਨ ਦਾ ਸੰਚਾਰ ਕੀਤਾ ਜਾ ਸਕੇ। ਅਗਲੇ ਮਹੀਨੇ ਪਾਰਲੀਮੈਂਟ ਦੇ ਸੈਸ਼ਨ ਸ਼ੁਰੂ ਹੋਣ ਤੱਕ ਪ੍ਰੀਤਮ ਸਿੰਘ ਵਰਕਰਜ਼ ਪਾਰਟੀ ਦੀ ਵਾਗਡੋਰ ਸੰਭਾਲ ਲੈਣਗੇ। ਐਮਪੀ ਸਿਲਵੀਆ ਲਿਮ ਨਿਰਵਿਰੋਧ ਪਾਰਟੀ ਦੇ ਚੇਅਰਮੈਨ ਚੁਣੇ ਗਏ ਹਨ।

Comments

comments

Share This Post

RedditYahooBloggerMyspace