ਇਨ੍ਹਾਂ ਬੀਮਾਰੀਆਂ ‘ਚ ਭੁੱਲ ਕੇ ਵੀ ਨਾ ਕਰੋ ਲਸਣ ਦੀ ਵਰਤੋ

ਨਵੀਂ ਦਿੱਲੀ— ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਲਸਣ ਦੀ ਵਰਤੋ ਹੈਲਦੀ ਰਹਿਣ ਲਈ ਵੀ ਕੀਤੀ ਜਾ ਸਕਦੀ ਹੈ। ਲਸਣ ਕੰਨ ਦੀ ਇਨਫੈਕਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ ਇਸ ਨੂੰ ਖਾਣ ਨਾਲ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ ਪਰ ਆਯੁਰਵੇਦ ਐਕਸਪਰਟ ਦੇ ਮੁਤਾਬਕ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਲਸਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਹੈਲਥ ਕੰਡੀਸ਼ਨ ‘ਚ ਲਸਣ ਦੀ ਵਰਤੋਂ ਫਾਇਦੇ ਦੀ ਥਾਂ ‘ਤੇ ਨੁਕਸਾਨ ਵੀ ਪਹੁੰਚਾ ਸਕਦੀ ਹੈ। ਉਂਝ ਵੀ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਗਰਮੀਆਂ ‘ਚ ਇਸ ਦੀ ਵਰਤੋਂ ਕਰਨਾ ਹਾਨੀਕਾਰਕ ਹੁੰਦਾ ਹੈ। ਆਓ ਜਾਣਦੇ ਹਾਂ ਲਸਣ ਦੀ ਵਰਤੋਂ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।
1. ਲੋਅ ਬਲੱਡ ਪ੍ਰੈਸ਼ਰ
ਲਸਣ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਇਸ ਲਈ ਜੇ ਤੁਹਾਨੂੰ ਵੀ ਲੋਅ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਲਸਣ ਦੀ ਵਰਤੋਂ ਨਾ ਕਰੋ।

PunjabKesari
2. ਮੈਡੀਸਿਨ ਲੈਣ ‘ਤੇ
ਲਸਣ ਖੂਨ ਨੂੰ ਪਤਲਾ ਕਰਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹੋ ਤਾਂ ਇਸ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਤੁਹਾਨੂੰ ਬਲੀਡਿੰਗ ਹੋ ਸਕਦੀ ਹੈ।
3. ਲੀਵਰ ਦੀ ਸਮੱਸਿਆ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਉਂਝ ਤਾਂ ਫਾਇਦੇਮੰਦ ਹੁੰਦੀ ਹੈ ਪਰ ਲੀਵਰ ਦੀ ਕੋਈ ਵੀ ਸਮੱਸਿਆ ਹੋਣ ‘ਤੇ ਇਸ ਨੂੰ ਨਾ ਖਾਓ। ਇਸ ਨਾਲ ਲੀਵਰ ਡੈਮੇਜ਼ ਹੋਣ ਦਾ ਖਤਰਾ ਵਧ ਜਾਂਦਾ ਹੈ।

PunjabKesari
4. ਪੇਟ ਦੀ ਸਮੱਸਿਆ
ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਲਸਣ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਜੇ ਤੁਹਾਨੂੰ ਪੇਟ ਦਾ ਅਲਸਰ, ਗੈਸ ਬਣਨਾ, ਜਾਂ ਡਾਇਰਿਆ ਹੋ ਜਾਵੇ ਤਾਂ ਵੀ ਲਸਣ ਦੀ ਵਰਤੋਂ ਨਾ ਕਰੋ।
5. ਗਰਭ ਅਵਸਥਾ
ਲਸਣ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਗਰਭ ਅਵਸਥਾ ‘ਚ ਜ਼ਿਆਦਾ ਲਸਣ ਦੀ ਵਰਤੋਂ ਨਾਲ ਮਿਸਕੈਰੇਜ ਦਾ ਖਤਰਾ ਵਧ ਜਾਂਦਾ ਹੈ।

PunjabKesari
6. ਸਰਜਰੀ ਤੋਂ ਪਹਿਲਾਂ
ਜੇ ਤੁਸੀਂ ਆਪਰੇਸ਼ਨ ਜਾਂ ਸਰਜਰੀ ਕਰਵਾਉਣ ਵਾਲੇ ਹੋ ਤਾਂ ਲਸਣ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰੋ ਕਿਉਂਕਿ ਇਸ ਨਾਲ ਸਰਜਰੀ ਦੇ ਦੌਰਾਨ ਜ਼ਿਆਦਾ ਬਲੀਡਿੰਗ ਦਾ ਖਤਰਾ ਰਹਿੰਦਾ ਹੈ।
7. ਅਨੀਮਿਆ
ਜੇ ਤੁਹਾਨੂੰ ਅਨੀਮਿਆ ਦੀ ਸਮੱਸਿਆ ਹੈ ਤਾਂ ਭੁੱਲ ਕੇ ਵੀ ਲਸਣ ਦੀ ਵਰਤੋਂ ਨਾ ਕਰੋ। ਜ਼ਿਆਦਾ ਮਾਤਰਾ ‘ਚ ਲਸਣ ਖਾਣ ਨਾਲ ਹੀਮੋਲਾਈਟਿਕ ਅਨੀਮਿਆ ਦੀ ਕਮੀ ਹੋ ਜਾਂਦੀ ਹੈ, ਜੋ ਕਿ ਤੁਹਾਡੇ ਲਈ ਖਤਰਨਾਕ ਹੈ।

PunjabKesari

Comments

comments

Share This Post

RedditYahooBloggerMyspace