ਕੈਨੇਡੀਅਨ ਪੀ. ਐੱਮ. ਟਰੂਡੋ ਨਹੀਂ ਸ਼ਾਮਲ ਹੋਣਗੇ ਸ਼ਾਹੀ ਵਿਆਹ ‘ਚ

ਲੰਡਨ /ਕੈਨੇਡਾ : ਇੰਗਲੈਂਡ ਦੇ ਸ਼ਾਹੀ ਪਰਿਵਾਰ ‘ਚ ਪ੍ਰਿੰਸ ਹੈਰੀ ਅਤੇ ਉਨ੍ਹਾਂ ਦਾ ਪ੍ਰੇਮਿਕਾ ਮੇਗਨ ਮਾਰਕਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹੋ ਰਹੀਆਂ ਹਨ। ਮੇਗਨ ਅਮਰੀਕਾ ‘ਚ ਐਕਟਿੰਗ ਨਾਲ ਜੁੜੀ ਰਹੀ ਹੈ ਅਤੇ ਉਹ ਕਾਫੀ ਸਮਾਂ ਟੋਰਾਂਟੋ ‘ਚ ਵੀ ਰਹੀ ਹੈ। ਟਰੂਡੋ ਅਤੇ ਪ੍ਰਿੰਸ ਹੈਰੀ ਨੇ ਸਤੰਬਰ 2017 ‘ਚ ਇਨਵਿਕਟਸ ਗੇਮਜ਼ ਦੌਰਾਨ ਜਦ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਦੀ ਦੋਸਤੀ ਨੂੰ ਬਿਆਨ ਕਰਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਸਭ ਤੋਂ ਹਰ ਇਕ ਨੂੰ ਲੱਗਦਾ ਹੈ ਕਿ ਟਰੂਡੋ ਪਰਿਵਾਰ ਇਸ ਸ਼ਾਹੀ ਵਿਆਹ ‘ਚ ਸ਼ਾਮਲ ਜ਼ਰੂਰ ਹੋਵੇਗਾ ਪਰ ਅਜਿਹਾ ਨਹੀਂ ਹੋ ਰਿਹਾ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਵੱਲੋਂ ਇਕ ਈ- ਮੇਲ ਸਾਂਝੀ ਕੀਤੀ ਗਈ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਟਰੂਡੋ ਪਰਿਵਾਰ ਸ਼ਾਹੀ ਵਿਆਹ ‘ਚ ਸ਼ਾਮਲ ਨਹੀਂ ਹੋਵੇਗਾ। ਸੂਤਰਾਂ ਮੁਤਾਬਕ ਟਰੂਡੋ ਨੂੰ ਵੀ ਵਿਆਹ ‘ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਵਿਆਹ ‘ਚ ਸ਼ਾਹੀ ਪਰਿਵਾਰ ਦੇ ਦੋਸਤ ਅਤੇ ਰਿਸ਼ਤੇਦਾਰਾਂ ਨੂੰ ਹੀ ਸੱਦਿਆ ਜਾ ਰਿਹਾ ਹੈ ਅਤੇ ਯੂ. ਕੇ. ਸਮੇਤ ਕੌਮਾਂਤਰੀ ਨੇਤਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ।

ਈ-ਮੇਲ ‘ਚ ਲਿਖਿਆ ਗਿਆ,”ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਪ੍ਰਿੰਸ ਹੈਰੀ ਅਤੇ ਮੈਡਮ ਮਾਰਕਲ ਦੇ ਵਿਆਹ ‘ਚ ਸ਼ਾਮਲ ਨਹੀਂ ਹੋਣਗੇ। ਅਸੀਂ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹਾਂ।”
ਤੁਹਾਨੂੰ ਦੱਸ ਦਈਏ ਕਿ ਇਸ ਸ਼ਾਹੀ ਵਿਆਹ ‘ਚ ਸ਼ਾਮਲ ਹੋਣ ਲਈ ਵੱਡੀ ਮਹਿਮਾਨ ਲਿਸਟ ਤਿਆਰ ਕੀਤੀ ਗਈ ਹੈ। ਇਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬ੍ਰਿਟਿਸ਼ ਪੀ. ਐੱਮ. ਥਰੇਸਾ ਮੇਅ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਆਹ ‘ਚ ਸ਼ਾਮਲ ਹੋਣ ਲਈ ਸੱਦਾ ਨਹੀਂ ਦਿੱਤਾ ਗਿਆ।

Comments

comments

Share This Post

RedditYahooBloggerMyspace