ਪਨੀਰ ਇੰਨ ਕੋਕੋਨਟ ਗ੍ਰੇਵੀ

ਪਨੀਰ ਨਾਲ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਨੂੰ ਨਾਰੀਅਲ ਗ੍ਰੇਵੀ ਨਾਲ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਤੁਹਾਨੂੰ ਬਹੁਤ ਪਸੰਦ ਆਵੇਗਾ। ਇਹ ਖਾਣ ‘ਚ ਬਹੁਤ ਹੀ ਸੁਆਦੀ ਅਤੇ ਬਣਾਉਣ ‘ਚ ਬਹੁਤ ਹੀ ਆਸਾਨ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਘਿਉ – 2 ਚੱਮਚ
ਜੀਰਾ – 1/2 ਚੱਮਚ
ਅਦਰਕ-ਲਸਣ ਦਾ ਪੇਸਟ – 2 ਚੱਮਚ
ਪਿਆਜ ਦਾ ਪੇਸਟ – 330 ਗ੍ਰਾਮ
ਟਮਾਟਰ ਪਿਊਰੀ – 385 ਗ੍ਰਾਮ
ਧਨੀਆ ਪਾਊਡਰ – 1 ਚੱਮਚ
ਲਾਲ ਮਿਰਚ – 1/2 ਚੱਮਚ
ਚੀਨੀ – 1/2 ਚੱਮਚ
ਮੂੰਗਫਲੀ ਦਾ ਪਾਊਡਰ – 25 ਗ੍ਰਾਮ
ਨਮਕ – 1 ਚੱਮਚ
ਨਾਰੀਅਲ ਦਾ ਦੁੱਧ – 250 ਮਿਲੀਲੀਟਰ
ਪਨੀਰ – 300 ਗ੍ਰਾਮ
ਧਨੀਆ – ਗਾਰਨਿਸ਼ ਲਈ
ਵਿਧੀ—
1. ਪੈਨ ਵਿਚ 2 ਚੱਮਚ ਘਿਉ ਗਰਮ ਕਰਕੇ ਇਸ ਵਿਚ 1/2 ਚੱਮਚ ਜੀਰਾ, 2 ਚੱਮਚ ਅਦਰਕ-ਲਸਣ ਦਾ ਪੇਸਟ ਪਾਓ ਅਤੇ 2-3 ਮਿੰਟ ਤੱਕ ਭੁੰਨ ਲਓ।
2. ਫਿਰ 330 ਗ੍ਰਾਮ ਪਿਆਜ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
3. ਹੁਣ 385 ਗ੍ਰਾਮ ਟਮਾਟਰ ਪਿਊਰੀ ਮਿਲਾਓ ਅਤੇ 3 ਤੋਂ 5 ਮਿੰਟ ਤੱਕ ਪਕਾ ਲਓ।
4. ਇਸ ਨੂੰ ਪਕਾਉਣ ਤੋਂ ਬਾਅਦ ਇਸ ਵਿਚ 1 ਚੱਮਚ ਧਨੀਆ ਪਾਊਡਰ, 1/2 ਚੱਮਚ ਲਾਲ ਮਿਰਚ, 1/2 ਚੱਮਚ ਚੀਨੀ, 25 ਗ੍ਰਾਮ ਮੂੰਗਫਲੀ ਦਾ ਪਾਊਡਰ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
5. ਫਿਰ ਇਸ ਵਿਚ 250 ਮਿਲੀਲੀਟਰ ਨਾਰੀਅਲ ਦਾ ਦੁੱਧ ਮਿਕਸ ਕਰਕੇ 300 ਗ੍ਰਾਮ ਪਨੀਰ ਪਾਓ ਅਤੇ 5 ਮਿੰਟ ਪਕਾ ਲਓ।
6. ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਰੋਟੀ ਜਾਂ ਨਾਨ ਨਾਲ ਸਰਵ ਕਰੋ।

Comments

comments

Share This Post

RedditYahooBloggerMyspace