ਵਕੀਲਾਂ ਦੇ ਸੱਦੇ ਉੱਤੇ ਜੰਮੂ ਖੇਤਰ ਵਿੱਚ ਰਿਹਾ ਮੁਕੰਮਲ ਬੰਦ

ਜੰਮੂ : ਕਠੂਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਜੰਮੂ ਹਾਈ ਕੋਰਟ ਦੇ ਵਕੀਲਾਂ ਨੇ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਕੰਮਕਾਜ਼ ਬੰੰਦ ਰੱਖਿਆ ਅਤੇ ਇਸ ਦੇ ਨਾਲ ਖਿੱਤੇ ਵਿੱਚ ਜਨਜੀਵਨ ਵੀ ਪ੍ਰਭਾਵਿਤ ਹੋਇਆ।

ਬਕਰਵਾਲ ਫਿਰਕੇ ਦੀ ਲੜਕੀ ਨਾਲ ਬਲਾਤਕਾਰ ਅਤੇ ਉਸਦਾ ਵਹਿਸ਼ੀਆਨਾ ਢੰਗ ਨਾਲ ਕੀਤਾ ਕਤਲ ਇਲਾਕੇ ਦੇ ਘੱਟ ਗਿਣਤੀ ਡੋਗਰਿਆਂ ਨੂੰ ਨਿਸ਼ਾਨਾਂ ਬਣਾਉਣ ਦੇ ਮੁੱਦੇ ਵਿੱਚ ਬਦਲ ਗਿਆ ਹੈ ਅਤੇ ਅੱਜ ਖਿੱਤੇ ਵਿੱਚ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੱਦੇ ਉੱਤੇ ਕੰਮਕਾਜ਼ ਠੱਪ ਰੱਖਿਆ ਗਿਆ ਅਤੇ ਇਸ ਮਾਮਲੇ ਵਿੱਚ ਅਦਾਲਤ ’ਚ ਵਿੱਚ ਦੋਸ਼ ਪੱਤਰ ਦਾਇਰ ਕਰਨ ਤੋਂ ਰੋਕਣ ਉੱਤੇ ਪੁਲੀਸ ਨੇ ਵਕੀਲਾਂ ਦੇ ਵਿਰੁੱਧ ਐਫਆਈਆਰ ਦਰਜ ਕਰਵਾ ਦਿੱਤੀ ਹੈ। ਜੰਮੂ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ। ਬਾਜ਼ਾਰ ਸਕੂਲ ਅਤੇ ਹੋਰ ਅਦਾਰੇ ਬੰਦ ਰਹੇ। ਸ਼ਹਿਰ ਦੀਆਂ ਬਾਹਰੀ ਸੜਕਾਂ ਉੱਤੇ ਕਦੇ ਕਦੇ ਕੋਈ ਵਾਹਨ ਲੰਘਦਾ ਨਜ਼ਰ ਆਇਆ। ਇਸ ਹੜਤਾਲ ਦੀ ਅਨੇਕਾਂ ਰਾਜਸੀ ਅਤੇ ਸਮਾਜਸੇਵੀ ਸੰਗਠਨਾਂ ਨੇ ਹਮਾਇਤ ਕੀਤੀ ਹੈ।

ਹੜਤਾਲ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਜੰਮੂ ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼ ਅਤੇ ਨੈਸ਼ਨਲ ਪੈਂਥਰ ਪਾਰਟੀ ਵੀ ਸ਼ਾਮਲ ਹੈੇ। ਵਕੀਲਾਂ ਨੇ ਹਾਈ ਕੋਰਟ ਕੰਪਲੈਕਸ ਅਤੇ ਸ਼ਹਿਰ ਦੇ ਵਿੱਚ ਬੰਦ ਨੂੰ ਸਫਲ ਬਣਾਉਣ ਦੇ ਲਈ ਹੋਰ ਜਥੇਬੰਦੀਆਂ ਦੇ ਨਾਲ ਰਲ ਕੇ ਸ਼ਾਂਤਮਈ ਢੰਗ ਦੇ ਨਾਲ ਰੈਲੀਆਂ ਤੇ ਮੁਜ਼ਾਹਰੇ ਕੀਤੇ। ਜੰਮੂ ਦੇ ਐੱਸਐੱਸਪੀ ਵਿਵੇਕ ਗੁਪਤਾ ਨੇ ਦੱਸਿਆ ਕਿ ਪੁਲੀਸ ਨੇ ਬੰਦ ਦੌਰਾਨ ਅਮਨ ਬਣਾਈ ਰੱਖਣ ਲਈ ਢੁਕਵੇਂ ਪ੍ਰਬੰਧ ਕੀਤੇ ਸਨ।

ਕਠੂਆ ਕੇਸ: ਕਤਲ ਤੋਂ ਪਹਿਲਾਂ ਵੀ ਹੋਇਆ ਸੀ ਬੱਚੀ ਨਾਲ ਬਲਾਤਕਾਰ
ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸਮੂਹਿਕ ਬਲਾਤਕਾਰ ਪਿੱਛੋਂ ਮਾਰ ਦਿੱਤੀ ਗਈ ਅੱਠ ਸਾਲਾ ਬੱਚੀ ਦੇ ਕਤਲ ਤੋਂ ਪਹਿਲਾਂ ਵੀ ਉਸ ਨਾਲ ਮੁੜ ਬਲਾਤਕਾਰ ਕੀਤਾ ਗਿਆ ਸੀ। ਇਹ ਗੱਲ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਵਿੱਚ ਕਹੀ ਗਈ ਹੈ। ਬੱਚੀ ਨੂੰ ਕਥਿਤ ਤੌਰ ’ਤੇ ਜ਼ਿਲ੍ਹੇ ਦੇ ਪਿੰਡ ਰੱਸਾਨਾ ਦੇ ਮੰਦਰ ਵਿੱਚ ਬੀਤੇ ਜਨਵਰੀ ਮਹੀਨੇ ਦੌਰਾਨ ਹਫ਼ਤਾ ਭਰ ਬੰਦੀ ਰੱਖ ਕੇ ਛੇ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੰਦਰਾਂ ਸਫ਼ਿਆਂ ਦੀ ਚਾਰਜਸ਼ੀਟ ਮੁਤਾਬਕ ਇਹ ਕਾਰਾ ਇਸ ਖਿੱਤੇ ਵਿੱਚੋਂ ਘੱਟ ਗਿਣਤੀ ਘੁਮੰਤਰੂ ਬੱਕਰਵਾਲ ਭਾਈਚਾਰੇ ਨੂੰ ਭਜਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ।

Comments

comments

Share This Post

RedditYahooBloggerMyspace