ਵਾਤਾਵਰਣ ਕੈਨੇਡਾ ਦੀ ਚਿਤਾਵਨੀ, ਓਟਾਵਾ ਵਾਲਿਆਂ ਨੂੰ ਅਜੇ ਵੀ ਪਵੇਗੀ ਛਤਰੀਆਂ ਦੀ ਲੋੜ

ਓਟਾਵਾ— ਵਾਤਾਵਰਣ ਕੈਨੇਡਾ ਦਾ ਅਨੁਮਾਨ ਹੈ ਕਿ ਕੈਨੇਡਾ ਦੇ ਕੁਝ ਇਲਾਕਿਆਂ ਨੂੰ ਅਜੇ ਠੰਡ ਦੀ ਹੋਰ ਮਾਰ ਝਲਣੀ ਪਵੇਗੀ। ਆਉਣ ਵਾਲੇ ਹਫਤੇ ‘ਚ ਮੀਂਹ ਦੇ ਨਾਲ ਬਰਫਬਾਰੀ ਦਾ ਵੀ ਅਨੁਮਾਨ ਲਾਗਾਇਆ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਰੀਵਲ ਵਾਤਾਵਰਣ ਨੈੱਟਵਰਕ ਨੇ ਅੰਦਾਜਾ ਲਾਇਆ ਹੈ ਕਿ ਉਟਾਵਾ ਵਾਸੀਆਂ ਨੂੰ ਅਜੇ ਆਪਣੇ ਨਾਲ ਛੱਤਰੀਆਂ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਸੂਬੇ ‘ਚ ਵੀਰਵਾਰ ਨੂੰ 10 ਤੋਂ 15 ਸੈਂਟੀਮੀਟਰ ਤੇ ਸ਼ੁੱਕਰਵਾਰ ਨੂੰ 5 ਤੋਂ 10 ਸੈਂਟੀਮੀਟਰ ਤੱਕ ਦੇ ਮੀਂਹ ਦਾ ਅਨੁਮਾਨ ਲਾਇਆ ਗਿਆ ਹੈ।
ਇਸ ਤੋਂ ਬਾਅਦ ਪ੍ਰਸਾਰਣਕਰਤਾ ਨੇ ਚਿਤਾਵਨੀ ਦਿੱਤੀ ਕਿ ਵੀਰਵਾਰ ਤੇ ਸ਼ੁੱਕਰਵਾਰ ਦੇ ਮੀਂਹ ਤੋਂ ਬਾਅਦ ਸ਼ਨੀਵਾਰ ਨੂੰ 10 ਤੋਂ 15 ਸੈਂਟੀਮੀਟਰ ਤੱਕ ਦੀ ਬਰਫਬਾਰੀ ਦੀ ਸੰਭਾਵਨਾ ਹੈ ਤੇ ਐਤਵਾਰ ਨੂੰ 10 ਸੈਂਟੀਮੀਟਰ ਤੱਕ ਦੀ ਬਰਫਬਾਰੀ ਤੇ 10 ਤੋਂ 15 ਸੈਂਟੀਮੀਟਰ ਤੱਕ ਮੀਂਹ ਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਵੀ ਤੇਜ਼ ਹਵਾਵਾਂ ਦੇ ਨਾਲ ਤਾਪਮਾਨ ‘ਚ ਗਿਰਾਵਟ ਕੀਤੀ ਜਾ ਸਕਦੀ ਹੈ।
ਵਾਤਾਵਰਣ ਕੈਨੇਡਾ ਦਾ ਅਨੁਮਾਨ ਹੈ ਕਿ ਵੀਰਵਾਰ ਤੱਕ ਤਾਪਮਾਨ ‘ਚ ਗਿਰਾਵਟ ਰਹੇਗੀ। ਬਰਫਬਾਰੀ ਤੇ ਮੀਂਹ ਦੌਰਾਨ ਤਾਪਮਾਨ ਮਨਫੀ 3 ਡਿਗਰੀ ਤੋਂ ਮਨਫੀ 4 ਡਿਗਰੀ ਤੱਕ ਡਿੱਗ ਸਕਦਾ ਹੈ।

Comments

comments

Share This Post

RedditYahooBloggerMyspace