ਵਿਆਹ ਕਰਦਾ ਹੈ ਘੱਟ ਆਮਦਨ ਵਾਲਿਆਂ ਦਾ ਡਿਪਰੈਸ਼ਨ ਤੋਂ ਬਚਾਅ

ਵਾਸ਼ਿੰਗਟਨ : ਘੱਟ ਆਮਦਨ ਵਾਲੇ ਲੋਕ ਵਿਆਹ ਕਰਵਾ ਕੇ ਡਿਪਰੈਸ਼ਨ ਤੋਂ ਬਚ ਸਕਦੇ ਹਨ। ਇਹ ਗੱਲ ਇਕ ਅਧਿਐਨ ਵਿੱਚ ਕਹੀ ਗਈ ਹੈ, ਜਿਸ ਮੁਤਾਬਕ ਸਾਲਾਨਾ 60 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਵਿਆਹੇ-ਵਰ੍ਹੇ ਲੋਕਾਂ ਵਿੱਚ ਇੰਨੀ ਹੀ ਆਮਦਨ ਵਾਲੇ ਅਣਵਿਆਹਿਆਂ ਨਾਲੋਂ ਡਿਪਰੈਸ਼ਨ ਦੀਆਂ ਅਲਾਮਤਾਂ ਘੱਟ ਪਾਈਆਂ ਗਈਆਂ। ਦੂਜੇ ਪਾਸੇ ਵੱਧ ਆਮਦਨ ਵਾਲੇ ਜੋੜਿਆਂ ਵਿੱਚ ਵਿਆਹ ਦਾ ਅਜਿਹਾ ਹਾਂ-ਪੱਖੀ ਅਸਰ ਦੇਖਣ ਨੂੰ ਨਹੀਂ ਮਿਲਿਆ। ਅਮਰੀਕਾ ਦੀ ਜੌਰਜੀਆ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਇਸ ਅਧਿਐਨ ਦੀਆਂ ਲੱਭਤਾਂ ‘ਸੋਸ਼ਲ ਸਾਇੰਸ ਰਿਸਰਚ’ ਨਾਮੀ ਪਰਚੇ ਵਿੱਚ ਛਪੀਆਂ ਹਨ। ਦੂਜੇ ਪਾਸੇ 60 ਹਜ਼ਾਰ ਸਾਲਾਨਾ ਤੋਂ ਵੱਧ ਕਮਾਈ ਵਾਲੇ ਵਿਆਹਿਆਂ ਵਿੱਚ ਅਣਵਿਆਹਿਆਂ ਨਾਲੋਂ ਡਿਪਰੈਸ਼ਨ ਦੇ ਲੱਛਣ ਵੱਧ ਪਾਏ ਗਏ।

ਇਹ ਅਧਿਐਨ ਅਮਰੀਕਾ ਭਰ ਵਿੱਚ ਕਈ ਸਾਲਾਂ ਦੌਰਾਨ 24 ਤੋਂ 89 ਸਾਲ ਉਮਰ ਦੇ 3617 ਬਾਲਗ਼ਾਂ ਦੀਆਂ ਇੰਟਰਵਿਊਜ਼ ਉਤੇ ਆਧਾਰਤ ਹਨ। ਅਧਿਐਨ ਵਿੱਚ ਸਮਾਜਿਕ, ਮਨੋਵਿਗਿਆਨਿਕ, ਮਾਨਸਿਕ ਤੇ ਜਿਸਮਾਨੀ ਸਿਹਤ ਦੇ ਵੱਖੋ-ਵੱਖ ਪੱਖਾਂ ਨੂੰ ਘੋਖਿਆ ਗਿਆ। ਇਸ ਵਿੱਚ ਅਣਵਿਆਹੇ, ਵਿਆਹੇ ਤੇ ਸੱਜ-ਵਿਆਹੇ ਲੋਕਾਂ ਦੇ ਜਵਾਬਾਂ ਨੂੰ ਸ਼ਾਮਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫ਼ੈਸਰ ਬੈੱਨ ਲਿਨੌਕਸ ਕਾਇਲ ਨੇ ਕਿਹਾ, ‘‘ਅਸੀਂ ਅਧਿਐਨ ਦੌਰਾਨ ਵਿਆਹ, ਆਮਦਨ ਤੇ ਡਿਪਰੈਸ਼ਨ ਦੇ ਆਪਸੀ ਸਬੰਧ ਲੱਭਣ ਦੀ ਕੋਸ਼ਿਸ਼ ਕੀਤੀ। ਅਸੀਂ ਪਾਇਆ ਕਿ ਔਸਤ ਜਾਂ ਘੱਟ ਕਮਾਈ ਵਾਲਿਆਂ ਲਈ ਡਿਪਰੈਸ਼ਨ ਪੱਖੋਂ ਵਿਆਹ ਫ਼ਾਇਦੇਮੰਦ ਰਹਿੰਦਾ ਹੈ।’’

Comments

comments

Share This Post

RedditYahooBloggerMyspace