ਦੋ ਧੜਿਆਂ ’ਚ ਵੰਡਿਆ ਅਕਾਲੀ ਦਲ (ਅ) ਦਾ ਯੂਥ ਵਿੰਗ

ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਦੇ ਆਗੂ ਮੀਟਿੰਗ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਫੇਰਬਦਲ ਕਰਨ ’ਤੇ ਯੂਥ ਵਿੰਗ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਯੂਥ ਦਾ ਇੱਕ ਹਿੱਸਾ ਸਾਬਕਾ ਯੂਥ ਪ੍ਰਧਾਨ ਪ੍ਰਦੀਪ ਸਿੰਘ ਤੇ ਦੂਜਾ ਹਿੱਸਾ ਹੁਣ ਥਾਪੇ ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ ਦੇ ਨਾਲ ਹੋ ਤੁਰਿਆ ਹੈ। ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਅਤੇ ਸਮਰਥਕਾਂ ਨੇ ਰਣਦੇਵ ਸਿੰਘ ਦੇਬੀ ਨੂੰ ਯੂਥ ਪ੍ਰਧਾਨ ਥਾਪਣ ਉਪਰ ਇਤਰਾਜ਼ ਪ੍ਰਗਟ ਕੀਤਾ ਹੈ। ਅੱਜ ਇੱਥੇ ਮਾਤਾ ਗੁਜਰੀ ਸਰਾਂ ਵਿੱਚ ਯੂਥ ਵਿੰਗ ਦੀ ਮੀਟਿੰਗ ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਟਿਆਲਾ, ਮਾਨਸਾ, ਲੁਧਿਆਣਾ, ਮੁਹਾਲੀ, ਬਰਨਾਲਾ ਅਤੇ ਹੋਰ ਜ਼ਿਲ੍ਹਿਆਂ ਤੋਂ ਯੂਥ ਆਗੂਆਂ ਨੇ ਭਾਗ ਲਿਆ। ਮੀਟਿੰਗ ਵਿੱਚ ਜਨਰਲ ਅਹੁਦੇਦਾਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਯੂਥ ਆਗੂਆਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਪ੍ਰਦੀਪ ਸਿੰਘ ਨੂੰ ਕਿਸ ਵਜ੍ਹਾ ਕਰ ਕੇ ਅਹੁਦੇ ਤੋਂ ਫ਼ਾਰਗ ਕੀਤਾ ਹੈ। ਹਾਈ ਕਮਾਂਡ ਪ੍ਰਦੀਪ ਸਿੰਘ ਦੀ ਗ਼ਲਤੀ ਜਾਂ ਕਸੂਰ ਨੂੰ ਸੰਗਤ ਸਾਹਮਣੇ ਨਸ਼ਰ ਕਰੇ। ਬੁਲਾਰਿਆਂ ਨੇ ਗਿਲਾ ਕੀਤਾ ਕਿ ਪਾਰਟੀ ਆਪਣੇ ਹੀ ਬਣਾਏ ਸਿਧਾਤਾਂ ਤੋਂ ਥਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦੇਬੀ ਉੱਪਰ ਪਹਿਲਾਂ ਕਥਿਤ ਕਈ ਗੰਭੀਰ ਦੋਸ਼ ਲੱਗਣ ਕਾਰਨ ਉਨ੍ਹਾਂ ਨੂੰ ਪਾਰਟੀ ਨੇ ਪ੍ਰਧਾਨਗੀ ਤੋਂ ਫ਼ਾਰਗ ਕਰ ਦਿੱਤਾ ਸੀ ਜਦਕਿ ਹੁਣ ਪ੍ਰਦੀਪ ਸਿੰਘ ਦੀ ਥਾਂ ਸ੍ਰੀ ਦੇਬੀ ਨੂੰ ਯੂਥ ਦਾ ਇੰਚਾਰਜ ਲਗਾ ਦਿੱਤਾ ਹੈ।

ਪੱਤਰਕਾਰਾਂ ਵੱਲੋਂ ਪੁੱਛਣ ’ਤੇ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ। ਇਸ ਦੇ ਨਾਲ ਹੀ ਮੁਤਵਾਜ਼ੀ ਜਥੇਦਾਰਾਂ ਨੂੰ ਯੂਥ ਵੱਲੋਂ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸਾਰਾ ਮਾਮਲਾ ਸਿੱਖ ਸੰਗਤ ਸਾਹਮਣੇ ਰੱਖਣਗੇ।

Comments

comments

Share This Post

RedditYahooBloggerMyspace