ਡਾ.ਭੀਮ ਰਾਉ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜੇ ਮਨਾਇਆ

ਲੌਂਗੋਵਾਲ  (ਜਗਸੀਰ) : ਸਥਾਨਕ ਪੱਤੀ ਸੁਨਾਮੀ ਵਾਰਡ ਨੰਬਰ 2 ਦੇ ਕੌਂਸਲਰ ਰਮਨਦੀਪ ਸਿੰਘ ਚੋਟੀਆਂ ਦੀ ਅਗਵਾਈ ਹੇਠ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਆਕਾਸ਼ ਵਿਚ ਸੈਕੜੇ ਗੁਬਾਰੇ ਉਡਾਏ ਗਏ ਇਸ ਮੌਕੇ ਸੰਬੋਧਨ ਕਰਦਿਆਂ ਰਮਨਦੀਪ ਸਿੰਘ ਚੋਟੀਆਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣਾ ਪੂਰਾ ਜੀਵਨ ਦਲਿਤ ਸਮਾਜ ਦੀ ਭਲਾਈ ਲਈ ਲਾ ਦਿੱਤਾ ਗਿਆ ਬਾਬਾ ਸਾਹਿਬ ਵਲੋਂ ਬਣਾਏ ਗਏ ਸਵਿਧਾਨ ਦੇ ਦਿੱਤੇ ਹੱਕ ਅਨੁਸਾਰ ਦਲਿਤ ਸਮਾਜ ਅਜ਼ਾਦੀ ਦੀ ਨਿੱਘ ਮਾਣ ਰਿਹਾ ਹੈ। ਇਸ ਮੌਕੇ ਸੋਹੰ ਕਲੱਬ ਦੇ ਅਹੁੱਦੇਦਾਰ ਨਾਇਬ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ,ਕਾਕਾ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ ਗੂਗਲੀ, ਸ਼ੀਤਲ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।

Comments

comments

Share This Post

RedditYahooBloggerMyspace