ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ।

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਵਿਸਾਖੀ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਇਕ ਨਗਰ ਕੀਰਤਨ ਕੱਢਿਆ ਗਿਆ । ਗੁਰਦੁਆਰਾ ਸਾਹਿਬ ਵਿਖੇ ਭਾਈ ਦੀਪ ਸਿੰਘ ਮਲਹੋਤਰਾ ਪ੍ਰਧਾਨ ਸਿੰਘ ਸਭਾ ਵਲੋਂ ਅਰਦਾਸ ਉਪਰੰਤ ਨਗਰ ਕੀਰਤਨ ਨੂੰ ਰਵਾਨਾ ਕੀਤਾ ਗਿਆ । ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾਂ ਵਾਲੀ ਗੱਡੀ ਵਿਚ ਸਜਾਇਆ ਹੋਇਆ ਸੀ । ਪਾਲਕੀ ਦੇ ਪਿੱਛੇ ਪੈਦਲ ਸੰਗਤ ਵਲੋਂ ਗੁਰਬਾਣੀ ਦੇ ਸ਼ਬਦ ਬੋਲੇ ਜਾ ਰਹੇ ਸਨ । ਗਤਕਾ ਅਖਾੜਾ ਦੇ ਸਿੰਘਾਂ ਵਲੋਂ ਜੋਸ਼ੀਲੇ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਸ਼ਹਿਰ ਵਿਚ ਥਾਂ ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਰਣਧੀਰ ਸਿੰਘ ਕੋਂਸਲਰ, ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ, ਪ੍ਰਭਜੋਤ ਸਿੰਘ, ਮਨਮੋਹਨ ਸਿੰਘ, ਜਰਨੈਲ ਸਿੰਘ, ਬਲਬੀਰ ਸਿੰਘ, ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ, ਚਰਨਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ, ਪਰਮਜੀਤ ਸਿੰਘ, ਮਨਜਿੰਦਰ ਸਿੰਘ, ਹਰਸ਼ਪ੍ਰੀਤ ਸਿੰਘ, ਨਵਜੋਤ ਸਿੰਘ, ਸਰਬਜੋਤ ਸਿੰਘ ਮਲਹੋਤਰਾ, ਅਵਤਾਰ ਸਿੰਘ, ਮਦਨ ਮੋਹਨ, ਸੋਹੰਗ ਸਿੰਘ, ਹਰਦੇਵ ਸਿੰਘ, ਸੁਖਬੀਰ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਮੌਜੂਦ ਸਨ ।।

Comments

comments

Share This Post

RedditYahooBloggerMyspace