ਇੰਨੀ ਕਮਾਈ ਵਾਲੇ ਜੋੜੇ ਨਹੀਂ ਹੁੰਦੇ ਤਣਾਅ ਦਾ ਸ਼ਿਕਾਰ

ਵਾਸ਼ਿੰਗਟਨ— ਵੇਸੇ ਜੋੜੇ ਜਿਹੜੇ ਵਿਆਹੇ ਹਨ ਤੇ ਜਿਨ੍ਹਾਂ ਦਾ ਕੁੱਲ ਇਨਕਮ 39 ਲੱਖ ਤੋਂ ਘੱਟ ਹੈ ਤਾਂ ਉਨ੍ਹਾਂ ‘ਚ ਤਣਾਅ ਦੇ ਸ਼ਿਕਾਰ ਹੋਣ ਦੇ ਲੱਛਣ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਹੁੰਦੇ ਹਨ ਜੋ ਵਿਆਹੇ ਨਹੀਂ ਹਨ। ਇਕ ਅਧਿਐਨ ਤੋਂ ਇਹ ਜਾਣਕਾਰੀ ਮਿਲੀ ਹੈ।
ਇਸ ਸੋਧ ‘ਸੋਸ਼ਲ ਸਾਈਂਸ ਰਿਸਰਚ’ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ‘ਚ ਅਮਰੀਕਾ ਦੇ ‘ਚੇਂਚਿੰਗ ਲਾਈਵ ਸਰਵੇ’ ਦੇ ਅੰਕੜਿਆਂ ਨੂੰ ਜਾਂਚਿਆ ਤੇ ਪਰਖਿਆ ਗਿਆ ਹੈ। ਇਸ ਅਧਿਐਨ ‘ਚ ਅਮਰੀਕਾ ਦੇ 3,617 ਲੋਕਾਂ ਦਾ ਇੰਟਰਵਿਊ ਹੈ। ਇਨ੍ਹਾਂ ਲੋਕਾਂ ਦੀ ਉਮਰ 24 ਤੋਂ 89 ਸਾਲ ਦੇ ਵਿਚਕਾਰ ਸੀ। ਇਸ ਸਰਵੇ ‘ਚ ਸਮਾਜਕ, ਮਨੋਵਿਗਿਆਨ, ਮਾਨਸਿਕ ਤੇ ਸਰੀਰਕ ਸਿਹਤ ਨਾਲ ਜੁੜੇ ਸਵਾਲ ਕੀਤੇ ਗਏ ਸਨ। ਸੋਧਕਾਰਾਂ ਨੇ ਇਸ ‘ਚ ਕਦੇ ਵਿਆਹ ਨਾ ਕਰਨ ਵਾਲੇ, ਵਿਆਹੇ ਤੇ ਨਵੇਂ ਵਿਆਹੇ ਲੋਕਾਂ ਦੀ ਪ੍ਰਕਿਰਿਆ ਨੂੰ ਧਿਆਨ ‘ਚ ਰੱਖਿਆ ਹੈ। ਅਮਰੀਕਾ ਦੇ ਜਾਰਜੀਆ ਸਟੇਟ ਯੂਨੀਵਰਸਿਟੀ ਦੇ ਬੇਨ ਲੇਨੋਕਸ ਨੇ ਦੱਸਿਆ ਕਿ ਖਾਸ ਤੌਰ ‘ਤੇ ਉਹ ਲੋਕ ਜੋ ਵਿਆਹੇ ਹਨ ਤੇ ਜਿਨ੍ਹਾਂ ਦੇ ਘਰ ਦੀ ਸਲਾਨਾਂ ਕੁੱਲ ਇਨਕਮ 39 ਲੱਖ ਰੁਪਏ ਹੈ, ਉਨ੍ਹਾਂ ‘ਚ ਤਣਾਅ ਦੇ ਲੱਛਣ ਘੱਟ ਦਿਖਾਈ ਦਿੱਤੇ ਹਨ ਪਰ ਇਸ ਤੋਂ ਜ਼ਿਆਦਾ ਇਨਕਮ ਦੇ ਮਾਮਲੇ ‘ਚ ਵਿਆਹ ਤਣਾਅ ਘੱਟ ਕਰਨ ਨਾਲ ਜੁੜਿਆ ਨਹੀਂ ਹੁੰਦਾ।

Comments

comments

Share This Post

RedditYahooBloggerMyspace