ਜੇਕਰ ਸੀਰੀਆ ਨੇ ਮੁੜ ਵਰਤੇ ਕੈਮੀਕਲ ਹਥਿਆਰ ਤਾਂ ਅਮਰੀਕਾ ਪੂਰੀ ਤਰ੍ਹਾਂ ਤਿਆਰ : ਹੇਲੀ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਜੇਕਰ ਸੀਰੀਆ ਮੁੜ ਕੈਮੀਕਲ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਸੀਰੀਆ ‘ਚ ਕੈਮੀਕਲ ਹਥਿਆਰਾਂ ਦੇ ਟਿਕਾਣ੍ਵਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਇਹ ਕਾਰਵਾਈ ਪਿਛਲੇ ਹਫਤੇ ਡੋਮਾ ਸ਼ਹਿਰ ‘ਚ ਸ਼ੱਕੀ ਕੈਮੀਕਲ ਹਮਲੇ ਦੀ ਪ੍ਰਤੀਕਿਰਿਆ ‘ਚ ਕੀਤੀ ਗਈ ਹੈ।

ਹੇਲੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ ਤੇ ਅਮਰੀਕਾ ਸੀਰੀਆ ‘ਤੇ ਦਬਾਅ ਬਣਾਏ ਰੱਖੇਗਾ। ਉਨ੍ਹਾ ਕਿਹਾ, ”ਬੀਤੇ ਦਿਨ ਦੀ ਫੌਜੀ ਕਾਰਵਾਈ ‘ਚ ਸਾਡਾ ਸੰਦੇਸ਼ ਪੂਰੀ ਤਰ੍ਹਾਂ ਸਪੱਸ਼ਟ ਹੈ। ਅਮਰੀਕਾ ਅਸਦ ਸ਼ਾਸਨ ਨੂੰ ਕੈਮੀਕਲ ਹਥਿਆਰਾਂ ਦੀ ਵਰਤੋਂ ਨਹੀਂ ਕਰਨ ਦੇਵੇਗਾ।” ਹੇਲੀ ਨੇ ਦੋਸ਼ ਲਗਾਇਆ ਕਿ ਸੁਰੱਖਿਆ ਪ੍ਰੀਸ਼ਦ ਤੇ ਰੂਸ ਕੈਮੀਕਲ ਹਥਿਆਰਾਂ ਦੀ ਵਰਤੋ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦੇ ਆਪਣੇ ਕਰਤੱਵ ਦੀ ਪਾਲਣ ਕਰਨ ‘ਚ ਅਸਫਲ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਨੇ ਸੀਰੀਆ ਦੇ ਹਾਲਾਤ ਨੂੰ ਲੈ ਕੇ, ‘ਗੰਭੀਰ ਚਿੰਤਾ ਪ੍ਰਗਟਾਈ ਤੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਨ ਤੇ ਸੀਰੀਆ ਸੰਕਟ ਨੂੰ ਹੱਲ ਕਰਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਸੀਰੀਆ ‘ਚ ਕੈਮੀਕਲ ਹਥਿਆਰਾਂ ਦੀ ਵਰਤੋਂ ਦੀ ਨਿੰਦਾ ਕੀਤੀ।

Comments

comments

Share This Post

RedditYahooBloggerMyspace