ਦੋ ਸਾਲਾਂ ‘ਚ ਲਗਾਤਾਰ ਇਸ ਕਾਰਨ ਘਟੀਆਂ ਐਚ-1ਬੀ ਵੀਜ਼ਾ ਲਈ ਅਰਜ਼ੀਆਂ

ਵਾਸ਼ਿੰਗਟਨ :  ਭਾਰਤੀ ਨੌਜਵਾਨਾਂ ਦਾ ਹੁਣ ਅਮਰੀਕਾ ਨਾਲ ਮੋਹ ਫਿਕਾ ਪੈਂਦਾ ਦਿਖਾਈ ਦੇ ਰਿਹਾ ਹੈ। ਹੁਨਰਮੰਦ ਭਾਰਤ ਨੌਜਵਾਨ ਜੋ ਪਹਿਲਾਂ ਵੱਡੀ ਗਿਣਤੀ ‘ਚ ਐਚ-1ਬੀ ਵੀਜ਼ਾ ਲਈ ਅਪਲਾਈ ਕਰਦੇ ਸਨ ਉਨ੍ਹਾਂ ਦੀ ਗਿਣਤੀ ਹੁਣ ਲਗਾਤਾਰ ਘੱਟਦੀ ਜਾ ਰਹੀ ਹੈ। ਇਹ ਗਿਰਾਵਟ ਲਗਾਤਾਰ ਦੂਜੇ ਸਾਲ ਦਰਜ ਕੀਤੀ ਗਈ ਹੈ।

2018-19 ਦੇ ਸੀਜ਼ਨ ‘ਚ ਹੁਣ ਤੱਕ ਸਿਰਫ 1.90 ਲੱਖ ਅਰਜ਼ੀਆਂ ਆਈਆਂ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 2 ਲੱਖ ਤੱਕ ਪੁੱਜ ਸਕੀ ਸੀ। ਇਨ੍ਹਾਂ ਬਿਨੈਕਾਰਾਂ ‘ਚ ਜਿਨ੍ਹਾਂ-ਜਿਨ੍ਹਾਂ ਨੂੰ ਵੀਜ਼ਾ ਮਿਲੇਗਾ ਉਹ ਅਕਤੂਬਰ 2018 ਤੋਂ ਅਮਰੀਕਾ ‘ਚ ਕੰਮ ਕਰ ਸਕਣਗੇ। ਟਰੰਪ ਪ੍ਰਸ਼ਾਸਨ ਦੀ ਸਖਤੀ ਨੂੰ 8,902 ਘੱਟ ਅਰਜ਼ੀਆਂ ਆਉਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਟਰੰਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਆਪਣੀ ਚੋਣ ਮੁਹਿੰਮ ‘ਚ ਅਮਰੀਕਾ ਦੇ ਲੋਕਾਂ ਨੂੰ ਰੁਜ਼ਗਾਰ ਦੇਣ ‘ਤੇ ਜ਼ੋਰ ਦਿੰਦੇ ਰਹੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਐਚ-1ਬੀ ਵੀਜ਼ਾ ਰੂਲ ‘ਚ ਸਖਤੀ ਸ਼ੁਰੂ ਕੀਤੀ।

ਟਰੰਪ ਦੀ ਸਖਤੀ ਦੇ ਕਾਰਨ ਅਮਰੀਕਾ ‘ਚ ਮੌਜੂਦ ਭਾਰਤੀ ਕੰਪਨੀਆਂ ਨੇ ਵੀ ਭਾਰਤੀਆਂ ਦੀ ਥਾਂ ਅਮਰੀਕੀਆਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਜਿਹਾ ਨਹੀਂ ਸੀ। ਉਦੋਂ ਤਾਂ ਐਚ-1ਬੀ ਵੀਜ਼ਾ ਲਈ ਅਰਜ਼ੀਆਂ ਦੀ ਗਿਣਤੀ ਲਗਾਤਰ ਵਧ ਰਹੀ ਸੀ। ਲਿਮਟ ਵਧਣ ਕਾਰਨ 2013-14 ‘ਚ ਲਾਟਰੀ ਲਿਮਟ ਸਿਸਟਮ ਲਿਆਂਦਾ ਗਿਆ। 2016-17 ਦੀ ਗੱਲ ਕਰੀਏ ਤਾਂ ਉਦੋਂ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ 2.4 ਲੱਖ ‘ਤੇ ਪਹੁੰਚ ਗਈ ਸੀ।

Comments

comments

Share This Post

RedditYahooBloggerMyspace