ਪੱਤਰਕਾਰਾਂ ਨੇ ਹਰਿੰਦਰ ਸਿੱਕਾ ਦਾ ਪੁਤਲਾ ਫੂਕਿਆ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਅਗਰ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਹੀ ਧਮਕੀਆਂ ਦੇਕੇ ਡਰਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਫਿਰ ਇਕ ਪੱਤਰਕਾਰ ਸੱਚ ਤੋਂ ਕੋਹਾਂ ਦੂਰ ਹੁੰਦਾ ਜਾਵੇਗਾ ਅਤੇ ਇਲਾਕੇ ਵਿਚ ਹੋ ਰਹੇ ਨਜਾਇਜ ਕੰਮਾਂ ਦੇ ਖਿਲਾਫ ਆਪਣੀ ਆਜ਼ਾਦ ਅਤੇ ਸੱਚ ਦੀ ਆਵਾਜ ਬੁਲੰਦ ਨਹੀਂ ਕਰ ਸਕੇਗਾ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਅੱਜ ਵਾਲਮੀਕੀ ਚੋਂਕ ਵਿਚ ਨਾਨਕ ਸ਼ਾਹ ਫ਼ਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦਾ ਕਲੱਬ ਵਲੋਂ ਪੁਤਲਾ ਸਾੜਨ ਮੌਕੇ ਗਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨੀ 28 ਮਾਰਚ ਨੂੰ ਫਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿਚ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸਤੋ ਬਾਅਦ ਇਕ ਧਮਕੀ ਭਰਿਆ ਫੋਨ ਆਇਆ । ਫੋਨ ਦਾ ਰਿਕਾਰਡ ਕਢਵਾਉਣ ਤੇ ਪਤਾ ਲੱਗਾ ਕਿ ਇਹ ਹਰਿੰਦਰ ਸਿੰਘ ਸਿੱਕਾ ਜੋ ਫਿਲਮ ਦਾ ਨਿਰਮਾਤਾ ਹੈ ਉਸਦਾ ਦਿੱਲੀ ਦਾ ਪਤਾ ਬੋਲ ਰਿਹਾ ਹੈ । ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਦੇ ਨਾਮ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨੂੰ ਤੁਰੰਤ ਦਰਖ਼ਾਸਤ ਦੇਣ ਦੇ ਬਾਵਜੂਦ ਵੀ ਅਜੇ ਤੱਕ ਪੱਤਰਕਾਰ ਭਾਈਚਾਰੇ ਨੂੰ ਕੋਈ ਇਨਸਾਫ ਨਹੀਂ ਮਿਲਿਆ । ਮਲਹੋਤਰਾ ਨੇ ਕਿਹਾ ਕਿ ਅੱਜ ਫਿਲਮ ਬੰਦ ਹੋਣ ਵਿਚ ਮੀਡੀਆ ਦੀ ਵੀ ਮੁੱਖ ਭੂਮਿਕਾ ਹੈ ਫਿਰ ਕੀ ਉਸ ਮੀਡੀਆ ਦੀ ਕਲਮ ਨੂੰ ਇਨਸਾਫ ਨਹੀਂ ਮਿਲ ਸਕਦਾ । ਇਸ ਸਬੰਧੀ ਡੀ ਐਸ ਪੀ ਜੰਡਿਆਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਦਿਤੇ ਗਏ ਮੋਬਾਇਲ ਨੰਬਰ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਜਲਦੀ ਹੀ ਨੰਬਰ ਪਤਾ ਲੱਗਣ ਤੇ ਧਮਕੀ ਦੇਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਜੰਡਿਆਲਾ ਪ੍ਰੈਸ ਕਲੱਬ ਦੇ ਸਮੁਹ ਪੱਤਰਕਾਰ ਭਾਈਚਾਰੇ ਵਲੋਂ ਰੋਸ ਪ੍ਰਗਟ ਕੀਤਾ ਗਿਆ ਕਿ ਕਰੀਬ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੁਲਿਸ ਨੂੰ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਜਦੋ ਕਿ ਮੋਬਾਇਲ ਵਿਚ ਦਿਤੀ ਜਾਂਦੀ ਸਹੂਲਤ ਅਨੁਸਾਰ ਦਿੱਲੀ ਸਥਿਤ ਸਾਰਾ ਪਤਾ ਬੋਲ ਰਿਹਾ ਹੈ ਅਤੇ ਦਰਖ਼ਾਸਤ ਵਿਚ ਵੀ ਸਾਰਾ ਪਤਾ ਦਿੱਤਾ ਹੋਇਆ ਹੈ । ਪੁਤਲਾ ਸਾੜਨ ਮੌਕੇ ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ, ਕੁਲਦੀਪ ਸਿੰਘ ਭੁੱਲਰ ਮੀਤ ਪ੍ਰਧਾਨ, ਗੁਰਮੁਖ ਸਿੰਘ ਰੰਧਾਵਾ, ਪ੍ਰਦੀਪ ਜੈਨ, ਹਰਿੰਦਰਪਾਲ ਸਿੰਘ, ਸਰਬਜੀਤ ਜੰਜੂਆ, ਵਰੁਣ ਸੋਨੀ, ਜਸਬੀਰ ਸਿੰਘ ਭੋਲਾ, ਅਨਿਲ ਕੁਮਾਰ, ਨਰਿੰਦਰ ਸੂਰੀ, ਪਿੰਕੂ ਆਨੰਦ, ਮਨਜੀਤ ਸਿੰਘ, ਨਿਰਮਲ ਸਿੰਘ, ਸੋਨੂੰ ਮੀਗਲਾਨੀ, ਸੰਦੀਪ ਜੈਨ, ਕੀਮਤੀ ਜੈਨ, ਬਲਵਿੰਦਰ ਸਿੰਘ, ਜੋਬਨਦੀਪ ਸਿੰਘ, ਰਾਕੇਸ਼ ਸੂਰੀ, ਸੰਦੀਪ ਜੈਨ ਆਦਿ ਮੌਜੂਦ ਸਨ

Comments

comments

Share This Post

RedditYahooBloggerMyspace