ਸ਼ਰਾਬ ਕਦੇ ਵੀ ਬਣ ਸਕਦੀ ਹੈ ਜਾਨਲੇਵਾ

ਲੰਡਨ : ਇਕ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਹਫ਼ਤੇ ’ਚ ਸ਼ਰਾਬ ਜਾਂ ਬੀਅਰ ਦੀਆਂ ਪੰਜ ਗਲਾਸੀਆਂ ਤੋਂ ਵੱਧ ਪੀਣ ਨਾਲ ਉਮਰ ਘਟ ਸਕਦੀ ਹੈ। ਖੋਜ ਮੁਤਾਬਕ ਵਾਧੂ ਸ਼ਰਾਬ ਪੀਣ ਨਾਲ ਸਟਰੋਕ ਅਤੇ ਦਿਲ ਦੇ ਫੇਲ੍ਹ ਹੋਣ ’ਤੇ ਮੌਤ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਖੋਜ ਨੇ ਉਨ੍ਹਾਂ ਵਿਚਾਰਾਂ ਨੂੰ ਚੁਣੌਤੀ ਦਿੱਤੀ ਹੈ ਜਿਸ ਤਹਿਤ ਮੰਨਿਆ ਜਾਂਦਾ ਹੈ ਕਿ ਥੋੜੀ ਦਾਰੂ ਪੀਣਾ ਦਿਲ ਦੇ ਰੋਗਾਂ ਲਈ ਲਾਹੇਵੰਦ ਹੁੰਦਾ ਹੈ। ਕੈਂਬਰਿਜ ਯੂਨੀਵਰਸਿਟੀ ਦੀ ਐਂਜਿਲਾ ਵੁੱਡ ਨੇ ਕਿਹਾ ਕਿ ਇਸ ਅਧਿਐਨ ਦਾ ਮੁੱਖ ਸੁਨੇਹਾ ਇਹ ਹੈ ਕਿ ਜੇਕਰ ਤੁਸੀਂ ਪਹਿਲਾਂ ਤੋਂ ਹੀ ਸ਼ਰਾਬ ਪੀ ਰਹੇ ਹੋ ਤਾਂ ਘੱਟ ਦਾਰੂ ਪੀਣ ਨਾਲ ਲੋਕਾਂ ਨੂੰ ਲੰਬਾ ਜਿਊਣ ’ਚ ਸਹਾਇਤਾ ਮਿਲ ਸਕਦੀ ਹੈ ਅਤੇ ਦਿਲ ਦੇ ਦੌਰੇ ਪੈਣ ਦੇ ਖ਼ਤਰੇ ਘੱਟ ਹੋ ਜਾਂਦੇ ਹਨ।

ਦਿ ‘ਲਾਂਸੈੱਟ’ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ 19 ਮੁਲਕਾਂ ਦੇ ਕਰੀਬ 60 ਹਜ਼ਾਰ ਦਾਰੂ ਪੀਣ ਵਾਲੇ ਸ਼ੌਕੀਨਾਂ ਦੀ ਸਿਹਤ ਜਾਂਚੀ ਗਈ। ਇਸ ਦੌਰਾਨ ਉਨ੍ਹਾਂ ਦੀ ਉਮਰ, ਸਿਗਰਟਨੋਸ਼ੀ, ਡਾਇਬਟੀਜ਼, ਸਿੱਖਿਆ ਅਤੇ ਕੰਮਕਾਰ ਦੇ ਪੱਧਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਅਧਿਐਨ ਮੁਤਾਬਕ ਹਫ਼ਤੇ ’ਚ ਪੰਜ ਕੁ ਪੈੱਗ ਲਾਉਣਾ ਸੁਰੱਖਿਅਤ ਹੈ। ਇਸ ਤੋਂ ਵਧ ਪੈੱਗ ਜਾਨਲੇਵਾ ਸਾਬਿਤ ਹੋ ਸਕਦੇ ਹਨ। ਮਿਸਾਲ ਵਜੋਂ ਹਫ਼ਤੇ ’ਚ 10 ਪੈੱਗ ਪੀਣ ਨਾਲ ਉਮਰ ਇਕ ਤੋਂ ਦੋ ਸਾਲ ਘੱਟ ਜਾਂਦੀ ਹੈ। ਇਸੇ ਤਰ੍ਹਾਂ 18 ਪੈੱਗ ਪੀਣ ਨਾਲ ਚਾਰ ਤੋਂ ਪੰਜ ਸਾਲ ਉਮਰ ਦੇ ਘੱਟ ਜਾਂਦੇ ਹਨ।

Comments

comments

Share This Post

RedditYahooBloggerMyspace