ਪਟਨਾ ’ਚ ਨਾਬਾਲਗ ਨਾਲ ਬਲਾਤਕਾਰ, ਸੂਰਤ ’ਚੋਂ ਮਿਲੀ ਲੜਕੀ ਦੀ ਲਾਸ਼

ਪਟਨਾ/ਸੂਰਤ: ਪਟਨਾ ਵਿੱਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਹ ਘਟਨਾ ਬਿਹਾਰ ਦੀ ਰਾਜਧਾਨੀ ਦੇ ਕੇਂਦਰ ਵਿੱਚ ਗੋਲੁਮਬੇਰ ਇਲਾਕੇ ਵਿੱਚ ਰੇਲਵੇ ਲਾਈਨ ਨਜ਼ਦੀਕ ਵਾਪਰੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਨਾਂ ਛੋਟੂ ਰਾਮ ਅਤੇ ਫੈਕਾਂ ਕੁਮਾਰ ਹਨ। ਇਸ ਦੌਰਾਨ ਗੁਜਰਾਤ ਦੇ ਸ਼ਹਿਰ ਸੂਰਤ ਦੇ ਭੇਸਟਾਂ ਇਲਾਕੇ ਦੇ ਕਿ੍ਕਟ ਮੈਦਾਨ  ਵਿੱਚੋਂ 6 ਅਪਰੈਲ ਨੂੰ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ ਅਤੇ ਉਸ ਦੇ ਸਰੀਰ ਉੱਤੇ 86 ਜ਼ਖ਼ਮਾਂ ਦੇ ਨਿਸ਼ਾਨ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੂੰ ਹਿਰਾਸਤ ਵਿੱਚ ਰੱਖ ਕੇ ਉਸ ਉੱਤੇ ਲੰਬਾ ਸਮਾਂ ਤਸ਼ੱਦਦ ਕੀਤਾ ਗਿਆ ਅਤੇ ਬਲਾਤਕਾਰ ਕੀਤਾ ਗਿਆ। ਇਸ ਲੜਕੀ ਦੀ ਅਜੇ ਸ਼ਨਾਖਤ ਨਹੀ ਹੋ ਸਕੀ।

Comments

comments

Share This Post

RedditYahooBloggerMyspace