ਪਿਓ ਤੋਂ ਤੰਗ ਆ ਕੇ ਪੁੱਤ ਨੇ ਕੀਤੀ ਖ਼ੁਦਕੁਸ਼ੀ

ਪਟਿਆਲਾ : ਇੱਕ ਨੌਜਵਾਨ ਨੇ ਆਪਣੇ ਪਿਤਾ ਤੋਂ ਤੰਗ ਆ ਕੇ ਭਾਖੜਾ ਨਹਿਰ ਵਿਚ ਛਾਲ਼ ਮਾਰ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਪਰਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਇਥੇ ਸਨੌਰੀ ਅੱਡੇ ’ਤੇ ਸਥਿਤ ਮੁਹੱਲਾ ਸ਼ਿਗਾਰਾ ਦਾ ਰਹਿਣ ਵਾਲ਼ਾ ਸੀ ਜਿਸ ਦੀ ਪਤਨੀ ਹਰਭਜਨ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਸ ਦੇ ਸਹੁਰੇ ਰਾਜਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਉਸ ਦੇ ਪਤੀ ਰਵਿੰਦਰ ਸਿੰਘ ਦੀ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕੀਤੀ। ਇਸ ਦੌਰਾਨ, ਜਦੋਂ ਹਰਭਜਨ ਕੌਰ ਦਾ ਇੱਕ ਰਿਸ਼ਤੇਦਾਰ ਛੁਡਾਉਣ ਲਈ ਆਇਆ ਤਾਂ ਰਾਜਿੰਦਰ ਸਿੰਘ ਨੇ ਉਸ ਦੀ ਵੀ ਕੁੱਟਮਾਰ ਕੀਤੀ ਜਿਸ ਕਰ ਕੇ ਉਸ ਦਾ ਪਤੀ ਇਸ ਘਟਨਾ ਕਾਰਨ ਪ੍ਰੇਸ਼ਾਨ ਰਹਿਣ ਲੱਗਿਆ। ਫੇਰ 12 ਅਪਰੈਲ ਨੂੰ ਫੇਰ ਰਾਜਿੰਦਰ ਸਿੰਘ ਨੇ ਉਸ ਦੇ ਪਤੀ ਪਰਵਿੰਦਰ ਸਿੰਘ ਦੇ ਨਾਲ਼ ਕਥਿਤ ਝਗੜਾ ਕੀਤਾ ਜਿਸ ਦੌਰਾਨ ਉਹ ਘਰੋਂ ਚਲਾ ਗਿਆ ਜਿਸ ਨੇ ਉਸੇ ਦਿਨ ਪੌਣੇ ਬਾਰਾਂ ਵਜੇ ਉਸ ਨੂੰ ਇੱਕ ਵੀਡੀਓ ਕਲਿੱਪ ਭੇਜੀ ਜਿਸ ਵਿਚ ਉਹ ਆਪਣੇ ਪਿਤਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਸੀ ਜਿਸ ਦੀ ਲਾਸ਼ ਬਾਅਦ ’ਚ ਪਿੰਡ ਪੱਬਰੀ ਕੋਲ਼ੋਂ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਥਾਣਾ ਕੋਤਵਾਲੀ ਪਟਿਆਲਾ ਦੇ ਐਸ.ਐਚ.ਓ ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਹਰਭਜਨ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਸਹੁਰੇ ਰਾਜਿੰਦਰ ਸਿੰਘ ਪੁੱਤਰ ਆਇਆ ਸਿੰਘ ਸਮੇਤ, ਬੇਦੀ, ਭਾਟੂ, ਅਭੀ ਅਤੇ ਕੰਨੂ ਵਾਸੀ ਸੂਈਗਰਾਂ ਮੁਹੱਲਾ ਪਟਿਆਲਾ ਸਮੇਤ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਵੀ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।

Comments

comments

Share This Post

RedditYahooBloggerMyspace