ਰਿਵਾਲਵਰ ਸਮੇਤ ਇੱਕ ਲੁਟੇਰਾ ਅਤੇ 850 ਨਸ਼ੀਲੀਆਂ ਗੋਲੀਆਂ ਸਮੇਤ ਦੋ ਫੜੇ

ਅੰਮ੍ਰਿਤਸਰ  : ਐਂਟੀ ਨਾਰਕੋਟਿਕਸ ਸਟਾਫ ਵਲੋਂ 850 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਅਤੇ ਸਿਟੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਇੱਕ ਮੈਂਬਰ ਨੂੰ 32 ਬੋਰ ਦੇ ਇੱਕ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਸਥਾਨਕ ਸਿਵਲ ਲਾਈਨ ਵਿੱਚ ਅੱਜ ਇਕ ਪ੍ਰੈਸ ਕਾਨਫਰੰਸ ਦੋਰਾਨ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਦੱਸਿਆ ਹੈ ਕਿ ਸਬ ਇੰਸਪੈਕਟਰ ਪਲਵਿੰਦਰ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸਟਾਫ ਆਪਣੇ ਸਾਥੀ ਕਰਮਚਾਰੀਆਂ ਸਮੇਤ ਜਦ ਸਥਾਨਕ ਟੀ-ਪੁਆਇੰਟ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੀਨਿਊ ਵਿਖੇ ਨਾਕੇ `ਤੇ ਚੈਕਿੰਗ ਕਰ ਰਹੇ ਸਨ ਤਾਂ ਇੱਕ ਬਿਨ੍ਹਾ ਨੰਬਰ ਦੇ ਹੀਰੋ ਹਾਂਡਾ ਸਪਲੈਂਡਰ ਮੋਟਰ ਸਾਈਕਲ ’ਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨਾਂ ਕੋਲੋੋਂ 850 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁੱਛਗਿਛ ਦੌਰਾਨ ਦੋਨਾਂ ਨੇ ਮੰਨਿਆ ਹੈ ਕਿ ਕਰੀਬ 3 ਮਹੀਨੇ ਪਹਿਲਾਂ ਉਹਨਾਂ ਨੇ ਗਰੀਨ ਐਵਨਿਊ ਮਾਰਕੀਟ ਤੋਂ ਇੱਕ ਔਰਤ ਪਾਸੋਂ ਪਰਸ ਵੀ ਖੋਹਿਆ ਸੀ, ਜਿਸ ਸਬੰਧੀ 17-1-2018 ਨੂੰ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਹੈ।ਉਨਾਂ ਕਿਹਾ ਕਿਹਾ ਕਿ ਦੋਵਾਂ ਵਾਰਦਾਤਾਂ ਵਿੱਚ ਵਰਤਿਆ ਗਿਆ ਮੋਟਰ ਸਾਈਕਲ ਤਕਰੀਬਨ 4 ਮਹੀਨੇ ਪਹਿਲਾਂ ਸਥਾਨਕ ਰਣਜੀਤ ਐਵਨਿਉ ਵਿਖੇ ਲੱਗੇ ਮੇਲੇ ਦੌਰਾਨ ਚੋਰੀ ਕੀਤਾ ਗਿਆ ਸੀ।

ਇਸੇ ਦੌਰਾਨ ਪੁਲੀਸ ਚੌਕੀ ਵੱਲਾ ਦੇ ਐਸ.ਆਈ ਬਚਨ ਸਿੰਘ ਤੇ ਸਾਥੀ ਮੁਲਾਜ਼ਮਾਂ ਨੇ ਮਿਲੀ ਗੁਪਤ ਸੂਚਨਾ ’ਤੇ ਇੱਕ ਲੁਟੇਰੇ ਨੂੰ ਇੱਕ ਰਿਵਾਲਵਰ 32 ਬੋਰ ਅਤੇ 32 ਬੋਰ ਦੇ ਤਿੰਨ ਕਾਰਤੂਸਾਂ ਸਮੇਤ ਉਸ ਸਮੇਂ ਕਾਬੂ ਕਰ ਲ਼ਿਆ ਜਦ ਉਹ ਪਿੰਡ ਓਠੀਆਂ ਤੋਂ ਵੱਲਾ ਮੰਡੀ ਵੱਲ ਆ ਰਿਹਾ ਸੀ। ਉਨਾਂ ਦੱਸਿਆ ਕਿ ਪੁੱਛਗਿਛ ਕਰਨ `ਤੇ ਉਸ ਨੇ ਆਪਣਾ ਨਾਮ ਰੋਸ਼ਨ ਸਿੰਘ ਉਰਫ ਰੋਸ਼ਨ ਵਾਸੀ ਪਿੰਡ ਮੇਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ।ਤਲਾਸ਼ੀ ਲੈਣ `ਤੇ ਉਸ ਪਾਸੋਂ ਇੱਕ 32 ਬੋਰ ਦਾ ਰਿਵਾਲਵਰ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਕੀਤਾ ਗਿਆ। ਰੋਸ਼ਨ ਸਿੰਘ ਨੇ ਦੱਸਿਆ ਕਿ ਲਾਲ ਰੰਗ ਦਾ ਇਹ ਮੋਟਰ ਸਾਈਕਲ ਹੀਰੋ ਹਾਂਡਾ ਨੰ: ਪੀ.ਬੀ.02-ਏ.ਵੀ-6787 ਉਸ ਨੇ ਚੋਰੀ ਕੀਤਾ ਹੈ ਅਤੇ ਉਹ ਸਾਥੀਆਂ ਦਾ ਗੈਂਗ ਬਣਾ ਕੇ ਹਥਿਆਰਾਂ ਦੀ ਨੋਕ `ਤੇ ਲੁੱਟਾਂ ਖੋਹਾਂ ਕਰਦੇ ਰਹੇ ਹਨ।

Comments

comments

Share This Post

RedditYahooBloggerMyspace