ਵਿਸਾਖੀ ਟੂਰਨਾਮੈਂਟ: ਕਬੱਡੀ ਕਲੱਬ ਕੋਟਲੀ ਹਰਚੰਦਾ ਨੇ ਜਿੱਤਿਆ ਫਾਈਨਲ ਖ਼ਿਤਾਬ

ਕਬੱਡੀ ਦੇ ਇੱਕ ਮੁਕਾਬਲੇ ਦਾ ਦ੍ਰਿਸ਼।

ਕਾਹਨੂੰਵਾਨ : ਨਜ਼ਦੀਕੀ ਪਿੰਡ ਕੋਟਲੀ ਹਰਚੰਦਾ ਵਿਚ ਵਿਸਾਖੀ ਦਾ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬੱਡੀ ਅਤੇ ਵਾਲੀਬਾਲ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਲਈ ਮਿਲੇ। ਇਹ ਖੇਡ ਟੂਰਨਾਮੈਂਟ ਗਰਾਮ ਪੰਚਾਇਤ ਕੋਟਲੀ ਹਰਚੰਦਾ ਕੇਡਬਲਿਯੂਕੇ ਕਲੱਬ ਅਤੇ ਸਟਾਰ ਯੂਥ ਕਲੱਬ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਅਤੇ ਕਾਰੋਬਾਰੀ ਭਾਜੀ ਜਸਵੰਤ ਸਿੰਘ ਨੇ ਕੀਤਾ। ਵਾਲੀਬਾਲ ਟੂਰਨਾਮੈਂਟ ਵਿਚ 28 ਟੀਮਾਂ ਨੇ ਭਾਗ ਲਿਆ ਅਤੇ ਕਬੱਡੀ ਵਿਚ 30 ਟੀਮਾਂ ਨੇ ਫਾਈਨਲ ਮੁਕਾਬਲੇ ਤੱਕ ਦਰਸ਼ਕਾਂ ਨੂੰ ਦਿਲਖਿੱਚਵੇਂ ਮੈਚ ਦਾ ਪ੍ਰਦਰਸ਼ਨ ਕਰ ਕੇ ਵਾਹ-ਵਾਹ ਖੱਟੀ। ਕਬੱਡੀ ਦਾ ਫਾਈਨਲ ਮੈਚ ਕੋਟਲੀ ਹਰਚੰਦਾ ਅਤੇ ਨਾਨਕਸਰ ਕਲੱਬ ਗੁਰਦਾਸਪੁਰ ਦਰਮਿਆਨ ਹੋਇਆ ਜਿਸ ਵਿਚ ਕੋਟਲੀ ਹਰਚੰਦਾ ਕਲੱਬ ਜੇਤੂ ਰਿਹਾ ਅਤੇ ਨਾਨਕਸਰ ਕਲੱਬ ਉਪ ਜੇਤੂ ਰਿਹਾ। ਵਾਲੀਬਾਲ ਮੁਕਾਬਲਿਆਂ ਵਿਚ ਕਾਲੀ ਬਾਹਮਣੀ ਅਤੇ ਬਸਰਾਵਾ ਉਪ ਜੇਤੂ ਰਿਹਾ। 35 ਕਿੱਲੋ ਕਬੱਡੀ ਵਿਚ ਬੱਸੀ ਦੀ ਟੀਮ ਅਤੇ ਕੋਟਲੀ ਹਰਚੰਦਾ ਦੀ ਟੀਮ ਉਪ ਜੇਤੂ।

45 ਕਿੱਲੋ ਵਰਗ ਵਿਚ ਬੱਸੀ ਜੇਤੂ ਅਤੇ ਕੋਟਲੀ ਹਰਚੰਦਾ ਉਪ ਜੇਤੂ। 57 ਕਿੱਲੋ ਭਾਰ ਵਰਗ ਵਿਚ ਫੇਰੋਚੇਚੀ ਜੇਤੂ ਰਿਹਾ। ਇਨਾਮਾਂ ਦੀ ਵੰਡ ਸਰਪੰਚ ਓਮ ਪ੍ਰਕਾਸ਼ ਜਸਵੰਤ ਸਿੰਘ ਮਾਸਟਰ ਵਿਨੋਦ ਠਾਕੁਰ, ਮਲਕੀਤ ਸਿੰਘ, ਹਰਵਿੰਦਰ ਸਿੰਘ, ਜਸਮੀਤ ਸਿੰਘ, ਲਖਬੀਰ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਰਮਨ ਕੁਮਾਰ, ਨਿਰਮਲ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤੀ।

Comments

comments

Share This Post

RedditYahooBloggerMyspace