ਸਿਰਲੱਥ ਖਾਲਸਾ ਜਥੇਬੰਦੀ ਵੱਲੋਂ ਵੱਖ-ਵੱਖ ਆਗੂਆਂ ਨੂੰ ਦਿੱਤੀਆਂ ਜ਼ਿੰਮੇਵਾਰੀ ਦੀਆਂ ਸੇਵਾਵਾਂ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਜੱਥਾ ਸਿਰਲੱਥ ਖਾਲਸਾ ਅੰਮ੍ਰਿਤਸਰ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਹੋਇਆਂ ਜਿਲ੍ਹਾ ਤਾਰਨ ਤਾਰਨ ਦੇ ਵਿੱਚ ਭਾਈ ਜਸਪਾਲ ਸਿੰਘ ਸੰਘਾ ਨੂੰ ਤਰਨ ਤਾਰਨ ਜਿਲੇ ਦਾ ਮੁੱਖ ਜੱਥੇਦਾਰ, ਭਾਈ ਸਿਮਰਨਜੀਤ ਸਿੰਘ ਸੰਘਾ ਨੂੰ ਮੀਤ ਜਥੇਦਾਰ ਅਤੇ ਭਾਈ ਗੁਰਦਿਆਲ ਸਿੰਘ ਨੂੰ ਖਜਾਨਚੀ ਦਾ ਔਹਦਾ ਦੇਂਦਿਆ ਹੋਇਆ ਜਥੇ ਵੱਲੋਂ ਕੀਤੇ ਜਾਂਦੇ ਗੁਰਮਤਿ ਪ੍ਰਚਾਰ,ਸਮਾਜਕ ਕਾਰਜਾਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਸੇਵਾਵਾਂ ਦਿਤੀਆਂ,ਇਸ ਮੌਕੇ ਜਥੇ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਖਾਲਸਾ,ਮੀਤ ਜਥੇਦਾਰ ਭਾਈ ਚਰਨਜੀਤ ਸਿੰਘ ਖਾਲਸਾ,ਜਰਨਲ ਸਕੱਤਰ ਭਾਈ ਪਰਮਜੀਤ ਸਿੰਘ ਅਕਾਲੀ ਨੇ ਮੀਡੀਆ ਨੂੰ ਦੱਸਦਿਆਂ ਹੋਏ ਕਿਹਾ ਕਿ ਜਿਥੇ ਜਥੇ ਵਲੋਂ ਹਰ ਕੌਮੀ ਕਾਰਜ ਨੂੰ ਅਗੇ ਲਗ ਕੇ ਸੇਵਾਵਾਂ ਦਿਤੀਆਂ ਜਾਂਦੀਆਂ ਹਨ ਉਥੇ ਹੀ ਜਥੇ ਵੱਲੋਂ ਪਿੰਡਾਂ, ਸ਼ਹਿਰਾ ਵਿੱਚ ਨਿਸ਼ਾਕਮ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ ਬੱਚਿਆਂ ਨੂੰ ਗੁਰਬਾਣੀ ਸੰਥਿਆ,ਗਤਕੇ ਦੀ ਵਿਦਿਆ ਉਥੇ ਹੀ ਸਮਾਜਕ ਕਾਰਜ, ਲੋਡ਼ਵੰਦ ਧੀਆ ਦੇ ਆਨੰਦ ਕਾਰਜ,ਬੱਚਿਆਂ ਦੀ ਪੜ੍ਹਾਈ ਮੈਡੀਕਲ ਸਹੂਲਤਾਂ,ਨਸ਼ਿਆਂ ਦੇ ਖਿਲਾਫ ਕੈਂਪ ਲਾਏ ਜਾਂਦੇ ਹਨ ਅਤੇ ਹੋਰ ਸੇਵਾਵਾਂ ਕੀਤੀਆਂ ਜਾਂਦੀਆਂ ਹਨ,ਇਸ ਲਈ ਇਨਾ ਸਿੰਘਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਏ ਅੱਜ ਇਹ ਫੈਸਲਾ ਕੀਤਾ ਗਿਆ ਹੈ ,ਇਸ ਮੌਕੇ ਭਾਈ ਦਿਲਬਾਗ ਸਿੰਘ,ਖਾਲਸਾ,ਭਾਈ ਚਰਨਜੀਤ ਸਿੰਘ, ਖਾਲਸਾ,ਭਾਈ ਲਵਦੀਪ ਸਿੰਘ,ਭਾਈ ਕੇਵਲ ਸਿੰਘ,ਭਾਈ ਨਵਜੋਤ ਸਿੰਘ,ਭਾਈ ਜਸਕਰਨ ਸਿੰਘ,ਭਾਈ ਗੁਰਪ੍ਰੀਤ ਸਿੰਘ ਭਾਈ ਗੁਰਜੀਤ ਸਿੰਘ ਹਾਜਰ ਸਨ

Comments

comments

Share This Post

RedditYahooBloggerMyspace