‘ਕੇਸਰੀ’ ਦਾ ਸੈੱਟ ਅੱਗ ਨਾਲ ਹੋਇਆ ਰਾਖ਼

ਮੁੰਬਈ : ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੇ ਮੁਕੰਮਲ ਹੋਣ ਤੋਂ 10 ਦਿਨ ਪਹਿਲਾਂ ਉਸ ਦੇ ਸੈੱਟ ’ਤੇ ਅੱਗ ਲੱਗ ਗਈ। ਅੱਗ ਕਰਕੇ ਸੈੱਟ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਦਸੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਸੂਤਰਾਂ ਮੁਤਾਬਕ ਵਾਈ ’ਚ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਅਕਸ਼ੈ ਕੁਮਾਰ ਮੌਕੇ ਤੋਂ ਜਾ ਚੁੱਕਾ ਸੀ।

ਜੰਗ ਦੇ ਅਹਿਮ ਦ੍ਰਿਸ਼ ਦੀ ਸ਼ੂਟਿੰਗ ਚਲ ਰਹੀ ਸੀ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਮਗਰੋਂ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਹਾਦਸੇ ’ਚ ਹੋਏ ਨੁਕਸਾਨ ਦੀ ਜਾਣਕਾਰੀ ਲਈ ਜਾ ਰਹੀ ਹੈ। ਸਾਰਾਗੜ੍ਹੀ ਦੀ ਜੰਗ ’ਤੇ ਆਧਾਰਿਤ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ’ਚ ਪਰੀਨਿਤੀ ਚੋਪੜਾ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।

Comments

comments

Share This Post

RedditYahooBloggerMyspace