ਗਰਮੀਆਂ ‘ਚ ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਹੁੰਦੇ ਹਨ ਇਹ ਨੁਕਸਾਨ

ਜ਼ਿਆਦਾ ਧੁੱਪ ਅਤੇ ਗਰਮੀ ‘ਚ ਹਰ ਇਕ ਦਾ ਦਿਲ ਚਾਹੁੰਦਾ ਹੈ ਕਿ ਉਸ ਨੂੰ ਇਕ ਗਿਲਾਸ ਪਾਣੀ ਪੀਣ ਨੂੰ ਮਿਲ ਜਾਵੇ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਚਾਹਤ ਤੁਹਾਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਫਰਿੱਜ ‘ਚ ਰੱਖਿਆ ਠੰਡਾ ਪਾਣੀ ਪੀਣ ਨਾਲ ਤੁਹਾਨੂੰ ਇਹ ਕਈ ਵੱਡੇ ਨੁਕਸਾਨ ਹੋ ਸਕਦੇ ਹਨ।
1. ਅੰਤੜੀਆਂ ਸੁੰਗੜਣੀਆਂ
ਫਰਿੱਜ਼ ਦਾ ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ, ਜਿਸਦੀ ਵਜ੍ਹਾ ਨਾਲ ਤੁਸੀਂ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਪਾਉਂਦੇ। ਪਰਿਣਾਮ ਇਹ ਨਿਕਲਦਾ ਹੈ ਕਿ ਸਵੇਰੇ ਪੇਟ ਠੀਕ ਤਰ੍ਹਾਂ ਸਾਫ ਨਹੀਂ ਹੋ ਪਾਉਂਦਾ ਜੋ ਬਾਅਦ ‘ਚ ਪਾਈਲਸ ਜਾਂ ਵੱਡੀ ਅੰਤੜੀ ਸੰਬੰਧੀ ਕਈ ਰੋਗਾਂ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।
2. ਕਬਜ਼
ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਕਬਜ਼ ਵਰਗੀ ਪ੍ਰੇਸ਼ਾਨੀ ਹੋ ਸਕਦੀ ਹੈ, ਜਿਸ ਨਾਲ ਪੂਰਾ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ ਅਤੇ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ।
3. ਗਲਾ ਖਰਾਬ
ਫਰਿੱਜ ਦਾ ਪਾਣੀ ਪੀਣ ਨਾਲ ਗਲਾ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਰੋਜ਼ਾਨਾ ਜੇਕਰ ਤੁਸੀਂ ਇਸ ਆਦਤ ਨੂੰ ਜਾਰੀ ਰੱਖੋਗੇ ਤਾਂ ਇਹ ਪ੍ਰੇਸ਼ਾਨੀ ਹੋਰ ਵੀ ਜ਼ਿਆਦਾ ਵਧ ਹੋ ਸਕਦੀ ਹੈ।
4. ਕੈਲੋਰੀ ਬਰਨ
ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਭੋਜਨ ਪਚਾਉਣ ‘ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ। ਲਗਾਤਾਰ ਠੰਡਾ ਪਾਣੀ ਪੀਣ ਨਾਲ ਸਰੀਰ ਦੀ ਕੈਲੋਰੀਜ ਜ਼ਿਆਦਾ ਬਰਨ ਹੁੰਦੀ ਹੈ ਅਤੇ ਪਾਚਨ ਸ਼ਕਤੀ ‘ਚ ਰੁਕਾਵਟ ਆਉਂਦੀ ਹੈ।

Comments

comments

Share This Post

RedditYahooBloggerMyspace