ਬ੍ਰੇਕਫਾਸਟ ‘ਚ ਬਣਾਓ ਸਪੈਸ਼ਲ ਆਲੂ ਚੀਜ਼ੀ ਪਰੌਂਠਾ

 

ਸਵੇਰੇ-ਸਵੇਰੇ ਨਾਸ਼ਤੇ ‘ਚ ਆਲੂ ਦੇ ਪਰੌਂਠੇ ਤਾਂ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੇ ਹਨ। ਜੇਕਰ ਇਸ ‘ਚ ਚੀਜ਼ ਮਿਕਸ ਬਣਾਇਆ ਜਾਵੇ ਤਾਂ ਇਸ ਦਾ ਸੁਆਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਦੇਰੀ ਕਿਸ ਗੱਲ ਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
(ਆਟੇ ਲਈ)

ਕਣਕ ਦਾ ਆਟਾ – 335 ਗ੍ਰਾਮ
ਨਮਕ – 1/2 ਚੱਮਚ
ਘਿਉ – 2 ਚੱਮਚ
ਪਾਣੀ – 150 ਮਿਲੀਲੀਟਰ

(ਸਟਫਿੰਗ ਲਈ)
ਆਲੂ (ਉੱਬਲ਼ੇ ਅਤੇ ਮੈਸ਼ ਕੀਤੇ ਹੋਏ) – 300 ਗ੍ਰਾਮ
ਮੋਜ਼ਰੈਲਾ ਚੀਜ਼ – 180 ਗ੍ਰਾਮ
ਪਿਆਜ਼ – 55 ਗ੍ਰਾਮ
ਹਰੀ ਮਿਰਚ – 1 ਚੱਮਚ
ਲਾਲ ਮਿਰਚ – 1/2 ਚੱਮਚ
ਅੰਬਚੂਰ – 1/2 ਚੱਮਚ
ਗਰਮ ਮਸਾਲਾ – 1/2 ਚੱਮਚ
ਨਮਕ – 1 ਚੱਮਚ
ਧਨੀਆ – 2 ਚੱਮਚ
ਘਿਉ – ਬਰੱਸ਼ ਕਰਨ ਲਈ
ਵਿਧੀ—
(ਆਟੇ ਲਈ)

1. ਬਾਊਲ ਵਿਚ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਹੁਣ ਇਸ ਨੂੰ 20 ਮਿੰਟ ਲਈ ਇਕ ਪਾਸੇ ਰੱਖ ਦਿਓ।

(ਸਟਫਿੰਗ ਲਈ)
3. ਦੂੱਜੇ ਬਾਊਲ ‘ਚ ਸਾਰੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਇਕ ਪਾਸੇ ਰੱਖੋ।

(ਬਾਕੀ ਦੀ ਤਿਆਰੀ)
4. ਆਟੇ ‘ਚੋਂ ਕੁਝ ਹਿੱਸਾ ਲੈ ਕੇ ਲੋਈ ਬਣਾਓ। (ਵੀਡੀਓ ਦੇਖੋ)
5. ਹੁਣ ਇਸ ਨੂੰ ਵੇਲਣੇ ਨਾਲ ਰੋਟੀ ਦੀ ਤਰ੍ਹਾਂ ਬੇਲ ਲਓ।
6. ਫਿਰ ਇਸ ਦੇ ‘ਤੇ ਤਿਆਰ ਕੀਤੀ ਸਟਫਿੰਗ ਮਿਸ਼ਰਣ ਦੇ ਕੁਝ ਚੱਮਚ ਪਾਓ ਅਤੇ ਕਿਨਾਰਿਆਂ ਤੋਂ ਇਸ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰੋ ਤਾਂ ਕਿ ਸਟਫਿੰਗ ਮਿਸ਼ਰਣ ਬਾਹਰ ਨਾ ਨਿਕਲ ਸਕੇ।
7. ਹੁਣ ਇਸ ਨੂੰ ਪਰੌਂਠੇ ਦੀ ਤਰ੍ਹਾਂ ਬੇਲ ਲਓ।
8. ਤਵਾ ਗਰਮ ਕਰਕੇ ਪਰੌਂਠੇ ਨੂੰ ਘੱਟ ਗੈਸ ‘ਤੇ ਤਿੰਨ ਮਿੰਟ ਲਈ ਸੇਂਕ ਲਓ।
9. ਇਸ ਨੂੰ ਪਲਟ ਕੇ ਇਸ ਦੇ ‘ਤੇ ਘਿਉ ਫੈਲਾਓ ਅਤੇ ਪਲਟ ਕੇ ਘੱਟ ਗੈਸ ‘ਤੇ ਸੇਂਕ ਲਓ।
10. ਹੁਣ ਇਸ ਦੇ ਦੂਜੇ ਪਾਸੇ ਘਿਉ ਫੈਲਾਓ ਅਤੇ ਪਲਟ ਕੇ ਘੱਟ ਗੈਸ ‘ਤੇ ਸੁਨਹਰੀ ਬਰਾਊਨ ਹੋਣ ਤੱਕ ਪਕਾਓ।
11. ਆਲੂ ਚੀਜ਼ੀ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਆਚਾਰ, ਮੱਖਣ ਜਾਂ ਦਹੀਂ ਨਾਲ ਸਰਵ ਕਰੋ।

Comments

comments

Share This Post

RedditYahooBloggerMyspace